ਹੁਣ ਕੈਮਰਿਆਂ ‘ਚ ਕੈਦ ਹੋਏਗੀ ਪੰਜਾਬ ਪੁਲਿਸ ਦੀ ਹਰ ਕਾਰਵਾਈ

0
4

ਚੰਡੀਗੜ੍ਹ(ਸਾਰਾ ਯਹਾ ): ਪੰਜਾਬ ਪੁਲਿਸ ਦੀ ਕਾਰਵਾਈ ਹੁਣ ਕੈਮਰਿਆਂ ਵਿੱਚ ਕੈਦ ਹੋਏਗੀ। ਪੈਟਰੋਲਿੰਗ, ਰੇਡ ਤੇ ਕਿਸੇ ਦੀ ਗ੍ਰਿਫਤਾਰੀ ਦੌਰਾਨ ਵੀਡੀਓ ਰਿਕਾਰਡਿੰਗ ਹੋਏਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਨਡੀਪੀਐਸ ਐਕਟ ਦੇ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਪੁਲਿਸ ਦੀ ਕੋਈ ਵੀ ਕਾਰਵਾਈ ਬੌਡੀ ਕੈਮਰੇ ਵਿੱਚ ਕੈਦ ਹੋਏਗੀ।

ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਵੀ ਕਿਹਾ ਕਿ ਕੇਰਲਾ ਦੀ ਪੁਲਿਸ ਇਸ ਬੌਡੀ ਕੈਮਰਾ ਵਾਲੇ ਪ੍ਰਾਜੈਕਟ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨਾਲ ਸੰਪਰਕ ਕਰਕੇ ਇਸ ਦੀ ਵਰਤੋਂ ਦੀ ਜਾਣਕਾਰੀ ਲਈ ਜਾ ਸਕਦੀ ਹੈ। ਇਹ ਬੌਡੀ ਕੈਮਰੇ ਪੁਲਿਸ ਦੀ ਕਾਰਵਾਈ ਦੌਰਾਨ ਵਰਤੇ ਜਾਣਗੇ। ਪੰਜਾਬ ਪੁਲਿਸ ਜੋ ਵੀ ਕਾਰਵਾਈ ਕਰੇਗੀ, ਉਹ ਇਨ੍ਹਾਂ ਦੀਆਂ ਵਰਦੀਆਂ ਉੱਤੇ ਲੱਗੇ ਆਪਣੇ ਹੀ ਕੈਮਰਿਆਂ ਵਿੱਚ ਰਿਕਾਰਡ ਹੋਵੇਗੀ।

Image result for punjab haryana high courtਐਡਵੋਕੇਟ ਬਲਜੀਤ ਸਿੰਘ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਇਹ ਬੌਡੀ ਕੈਮਰਾ ਨੂੰ ਇੰਸਟਾਲ ਕਰਨ ਦੀਆਂ ਹਦਾਇਤਾਂ ਪੰਜਾਬ ਹਰਿਆਣਾ ਤੇ ਯੂਟੀ ਪੁਲਿਸ ਨੂੰ ਦਿੱਤੀਆਂ ਗਈਆਂ ਹਨ। ਹਾਲਾਂਕਿ ਚੰਡੀਗੜ੍ਹ ਪੁਲਿਸ ਪੌੜੀ ਕੈਮਰਾ ਦੀ ਵਰਤੋਂ ਤਾਂ ਕਰ ਰਹੀ ਹੈ ਪਰ ਟ੍ਰੈਫਿਕ ਵਾਸਤੇ ਜਿੱਥੇ ਪੰਜਾਬ ਤੇ ਹਰਿਆਣਾ ਪੁਲਿਸ ਨੇ ਅਜੇ ਤੱਕ ਇਸ ਦੀ ਵਰਤੋਂ ਕਰਨੀ ਨਹੀਂ ਸ਼ੁਰੂ ਕੀਤੀ।


By : SARA YAHA | | Last Updated : 20 May 2018

LEAVE A REPLY

Please enter your comment!
Please enter your name here