

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) : ਹਿੰਮਤ ਵੱਡੀ ਹੋਵੇ ਤਾਂ ਮੁਸ਼ਕਲਾਂ ਛੋਟੀਆਂ ਹੋ ਜਾਂਦੀਆਂ ਹਨ। ਬੁਢਲਾਡਾ ਦੀਆਂ ਤਿੰਨ ਭੈਣਾਂ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿੱਤਾ ਹੈ। ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਵਿਦਿਆਰਥਣਾਂ ਨੇ ਇਹ ਮੁਕਾਮ ਹਾਸਿਲ ਕਰਕੇ ਆਪਣੇ ਕਾਲਜ ਅਤੇ ਪਰਿਵਾਰ ਦਾ ਨਾਂਅ ਰੋਸ਼ਨ ਕਰ ਦਿੱਤਾ ਹੈ ਦੀ ਹੋਂਸਲਾ ਅਫਜਾਈ ਲਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ ਪ੍ਰਦੇਸ਼ ਕਾਂਗਰਸ ਦੀ ਤਰਫੋ ਲੜਕੀਆਂ ਦੇ ਘਰ ਪਹੁੰਚੇ। ਜਿੱਥੇ ਸਾਬਕਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੋਬਾਇਲ ਤੇ ਵੀਡਿਓ ਕਾਲ ਰਾਹੀਂ ਲੜਕੀਆਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਲੜਕੀਆਂ ਦੇ ਉਧਮ ਸਦਕਾ ਅੱਜ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਸਿੰਗਲਾ ਨੇ ਲੜਕੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਵੰਤ ਰਾਏ ਸਿੰਗਲਾ ਨੇ ਪ੍ਰਦੇਸ ਕਾਂਗਰਸ ਵੱਲੋਂ ਲੜਕੀਆਂ ਦਾ ਸਨਮਾਣ ਕੀਤਾ ਅਤੇ ਮਾਤਾ ਪਿਤਾ ਨੂੰ ਵੀ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਤੇ ਬੋਲਦਿਆ ਸਿੰਗਲਾ ਨੇ ਕਿਹਾ ਕਿ ਬੁਢਲਾਡਾ ਹਲਕੇ ਦੀਆਂ ਧੀਆਂ ਕੋਣ ਬਣੇਗਾ ਕਰੌੜਪਤੀ ਤੋਂ ਲੈ ਕੇ ਹਰ ਖੇਤਰ ਵਿੱਚ ਜਿੱਤ ਦੇ ਝੰਡੇ ਗੱਢਦੀਆਂ ਆ ਰਹੀਆਂ ਹਨ। ਅੱਜ ਧੀਆਂ ਦੇ ਕਾਰਨ ਦੁਨੀਆਂ ਦੇ ਨਕਸ਼ੇ ਚ ਬੁਢਲਾਡਾ ਦਾ ਨਾਂਅ ਸੁਨੈਹਿਰੀ ਅੱਖਰਾਂ ਵਿੱਚ ਚਮਕ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗ੍ਰੰਥੀ ਹਨ ਅਤੇ ਉਨ੍ਹਾਂ ਦੀ ਮਾਂ ਖੇਤਾਂ ਵਿੱਚ ਮਜ਼ਦੂਰੀ ਕਰਕੇ ਚਾਰ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ। ਹਰਦੀਪ ਕੌਰ, ਬੇਅੰਤ ਅਤੇ ਰਿਪੀ ਕੌਰ ਨੇ ਮਈ 2025 ਵਿੱਚ ਹੋਈ ਯੂਜੀਸੀ ਪ੍ਰੀਖਿਆ ਵਿੱਚ 53ਵਾਂ ਰੈਂਕ ਪ੍ਰਾਪਤ ਕੀਤਾ ਹੈ। ਤਿੰਨਾਂ ਭੈਣਾਂ ਦਾ ਸੁਪਨਾ ਪੀਐਚਡੀ ਕਰਨ ਤੋਂ ਬਾਅਦ ਪ੍ਰੋਫੈਸਰ ਬਣਨਾ ਹੈ।ਤਿੰਨੋਂ ਭੈਣਾਂ ਨੇ ਵੱਖ—ਵੱਖ ਵਿਸ਼ਿਆਂ ਵਿੱਚ ਯੂਜੀਸੀ ਦੀ ਪ੍ਰੀਖਿਆ ਦਿੱਤੀ। ਹੁਣ ਉਹ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਦੀ ਤਿਆਰੀ ਕਰ ਰਹੀਆਂ ਹਨ। ਇਸ ਮੌਕੇ ਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਟੈਣੀ, ਬਲਾਕ ਕਾਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ, ਕੌਂਸਲਰ ਨਰੇਸ਼ ਕੁਮਾਰ, ਸਾਬਕਾ ਕੌਂਸਲਰ ਜੋਨੀ ਬਾਂਸਲ ਆਦਿ ਹਾਜਰ ਸਨ।























