

ਬੁਢਲਾਡਾ 30 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ ) : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਜ਼ਿਲ੍ਹਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਵਲੋਂ ਇਥੋਂ ਕੁਲਾਨਾ ਰੋਡ ਦੀਆਂ ਤਿੰਨ ਸਾਧਾਰਨ ਪਰਿਵਾਰ ਦੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਨੈੱਟ ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਦੋਹਾਂ ਸੰਸਥਾਵਾਂ ਦੇ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਰਾਜਿੰਦਰ ਵਰਮਾ ਨੇ ਦੱਸਿਆ ਕਿ ਤਿੰਨਾਂ ਸਕੀਆਂ ਭੈਣਾਂ ਵਲੋਂ 2025 ਦੀ ਹੋਈ ਨੈਸ਼ਨਲ ਪੱਧਰ ਦੀ ਯੂ ਜੀ ਸੀ ਪ੍ਰੀਖਿਆ ਵਿੱਚੋਂ ਇਕੱਠੀਆਂ ਨੈੱਟ ਪਾਸ ਕਰਨਾ ਇਲਾਕੇ ਲਈ ਬਹੁਤ ਮਾਣ ਦੀ ਗੱਲ ਹੈ। ਇਹ ਬੱਚੀਆਂ ਇਕੱਲੇ ਕਮਾਉਣ ਵਾਲੇ ਇੱਕ ਗ੍ਰੰਥੀ ਭਾਈ ਬਿੱਕਰ ਸਿੰਘ ਦੀਆਂ ਹਨ। ਭਰਾ ਵੀ ਬੀਮਾਰ ਰਹਿੰਦਾ ਹੈ। ਆਰਥਿਕ ਤੰਗੀ ਵਿੱਚ ਰਹਿੰਦੇ ਹੋਏ ਘਰ ਦਾ ਕੰਮ ਕਰਨ ਦੇ ਨਾਲ ਪੜ੍ਹਾਈ ਕਰਕੇ ਨੈੱਟ ਪਾਸ ਕਰਨਾ ਅਚੰਭੇ ਤੋਂ ਘੱਟ ਨਹੀਂ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਬੱਚੀਆਂ ਨੇ ਪੰਜਾਬੀ, ਇਤਿਹਾਸ ਅਤੇ ਕੰਪਿਊਟਰ ਸਾਇੰਸ ਦੇ ਵੱਖੋ ਵੱਖ ਵਿਸ਼ਿਆਂ ਵਿੱਚ ਨੈੱਟ ਪਾਸ ਕੀਤਾ। ਘਰ ਵੀ ਖ਼ਸਤਾ ਹਾਲਤ ਵਿੱਚ ਹੈ। ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫਤਰ ਵਿਖੇ ਸੰਸਥਾਵਾਂ ਵਲੋਂ ਤਿੰਨਾਂ ਬੱਚੀਆਂ ਦਾ ਪਰਿਵਾਰ ਸਮੇਤ ਜ਼ੋਰਦਾਰ ਸਵਾਗਤ ਕਰਦੇ ਹੋਏ ਲੋਈਆਂ, ਸਨਮਾਨ ਚਿੰਨ੍ਹ ਅਤੇ ਆਰਥਿਕ ਸਹਾਇਤਾ ਨਾਲ ਸਨਮਾਨਿਤ ਕੀਤਾ ਗਿਆ। ਸੰਸਥਾਵਾਂ ਵਲੋਂ 21000 ਰੁਪਏ ਦਾ ਚੈੱਕ, ਬਰੇਟਾ ਦੇ ਸ਼੍ਰੀ ਮਹਿੰਦਰਪਾਲ ਕਟੋਦੀਆ ਵਲੋਂ 3100 ਰੁਪਏ ਪ੍ਰਤੀ ਬੱਚੀ , ਮਾਸਟਰ ਬਲਬੀਰ ਸਿੰਘ ਸਰਾਂ ਵਲੋਂ 1100 ਰੁਪਏ ਪ੍ਰਤੀ ਬੱਚੀ ਅਤੇ ਅਵਤਾਰ ਸਿੰਘ ਬਛੁਆਣਾ ਵਲੋਂ 500 ਰੁਪਏ ਪ੍ਰਤੀ ਬੱਚੀ ਦਿੰਦੇ ਹੋਏ ਸਨਮਾਨ ਕੀਤਾ। ਅਤੇ ਸੰਸਥਾਵਾ ਵਲੋਂ ਸੂਟ ਤੇ ਪਿਤਾ ਲਈ ਪੱਗ ਵੀ ਦਿੱਤੀ ਸੁਖਦਰਸ਼ਨ ਸਿੰਘ ਕੁਲਾਨਾ ਅਤੇ ਚਰਨਜੀਤ ਸਿੰਘ ਝਲਬੂਟੀ ਨੇ ਦਸਿਆ ਕਿ ਸੰਸਥਾ ਹਮੇਸ਼ਾਂ ਪੜ੍ਹਾਈ, ਖੇਡਾਂ ਜਾਂ ਹੋਰ ਵਿਸ਼ੇਸ਼ ਪ੍ਰਾਪਤੀਆਂ ਵਾਲੇ ਬੱਚਿਆਂ ਸਨਮਾਨਿਤ ਕਰਦੀ ਰਹਿੰਦੀ ਹੈ। ਹਰ ਸਾਲ ਲਗਭਗ ਤਿੰਨ ਲੱਖ ਰੁਪਏ ਦੀ ਲੋੜਵੰਦਾਂ ਦੀ ਫੀਸ ਭਰਦੀ ਹੈ। ਗਰੀਬ ਬੱਚਿਆਂ ਦੀ ਪੜ੍ਹਾਈ ਲਈ ਲਾਇਬ੍ਰੇਰੀ ਤਿਆਰ ਕੀਤੀ ਜਾ ਰਹੀ ਹੈ।ਇਸ ਮੌਕੇ ਨਗਰ ਸੁਧਾਰ ਸਭਾ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਗ੍ਰੰਥੀ ਸਭਾ ਦੇ ਗਿਆਨੀ ਬਲਵਿੰਦਰ ਸਿੰਘ, ਸੰਸਥਾ ਦੇ ਜਸਵਿੰਦਰ ਸਿੰਘ ਵਿਰਕ ਵਲੋਂ ਸੰਬੋਧਨ ਕਰਦੇ ਹੋਏ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ। ਮੈਡਮ ਕਮਲਾ ਰਾਣੀ ਨੇ ਭਾਵ ਪੂਰਵਕ ਕਵਿਤਾ ਸੁਣਾਈ ਗਈ। ਅਖੀਰ ਮਾਸਟਰ ਕੁਲਵੰਤ ਸਿੰਘ ਵਲੋਂ ਪਹੁੰਚੇ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। । ਇਸ ਮੌਕੇ ਉਪਰੋਕਤ ਤੋਂ ਇਲਾਵਾ ਠੇਕੇਦਾਰ ਯਾਦਵਿੰਦਰ ਸਿੰਘ ਯਾਦੂ, ਫ਼ੌਜੀ ਘੁਲਾ ਸਿੰਘ, ਡਾਕਟਰ ਅਸ਼ੋਕ ਰਸਵੰਤਾ, ਬਲਬੀਰ ਸਿੰਘ ਕੈਂਥ, ਅਮਨਪ੍ਰੀਤ ਸਿੰਘ ਅਨੇਜਾ,ਵਿਜੈ ਗੋਇਲ, ਰਾਮਦੇਵ ਸ਼ਰਮਾ, ਜਸਪਾਲ ਸਿੰਘ ਦਾਤੇਵਾਸ, ਜਸਵੀਰ ਸਿੰਘ , ਬਲਵਿੰਦਰ ਸਿੰਘ, ਗੁਰਤੇਜ ਸਿੰਘ ਕੈਂਥ,ਲੈਕ: ਕ੍ਰਿਸ਼ਨ ਚੰਦ, ਸੁਰਿੰਦਰ ਤਨੇਜਾ, ਸੋਹਣ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਹਰਭਜਨ ਸਿੰਘ , ਯੁਗੇਸ਼ ਸ਼ਰਮਾ,ਲੈਕ ਵਿਨੀਤ ਕੁਮਾਰ, ਹੇਮਰਾਜ ਸ਼ਰਮਾ,ਮਾਸਟਰ ਚੰਦਨ ਕੁਮਾਰ, ਮੈਡਮ ਜਗਦੀਪ ਕੌਰ, ਮਨਦੀਪ ਕੌਰ,ਬਲਜਿੰਦਰ ਸ਼ਰਮਾ, ਪਟਵਾਰੀ ਵਿਨੋਦ ਸਿੰਘ, ਮਾਸਟਰ ਸੰਜੀਵ ਕੁਮਾਰ, ਮਨਿੰਦਰਜੀਤ ਸਿੰਘ, ਅਮਰਜੀਤ ਸਿੰਘ ਮਿੱਡਾ,ਨੱਥਾ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।























