ਹਵਾ ‘ਚ ਹੀ ਬੰਦ ਹੋਇਆ ਜਹਾਜ਼ ਦਾ ਇੰਜਨ, ਐਮਰਜੈਂਸੀ ਲੈਂਡਿੰਗ

0
34

ਮੁੰਬਈ: ਇਸ ਹਫਤੇ ਇੰਡੀਗੋ ਦੇ ਇੱਕ ਹੋਰ ਏ320 ਜਹਾਜ਼ ਦਾ ਇੰਜਨ ਹਵਾ ‘ਚ ਹੀ ਬੰਦ ਹੋ ਗਿਆ ਸੀ। ਇਸ ਦੀ ਜਾਣਕਾਰੀ ਵੀਰਵਾਰ ਨੂੰ ਸਾਹਮਣੇ ਆਈ। ਜਾਣਕਾਰੀ ਮੁਤਾਬਕ ਪੋਰਟ ਬਲੇਅਰ ਨਾਲ ਕੋਲਕਾਤਾ ਦੇ ਲਈ ਉਡਾਣ ਭਰਣ ਵਾਲਾ ਜਹਾਜ਼ ਪੋਰਟ ਬਲੇਅਰ ‘ਤੇ ਵਾਪਸ ਆ ਗਿਆ ਸੀ। ਉਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪੈ ਗਈ ਸੀ।

ਫਲਾਈਟ ਨੂੰ ਉਸ ਸਮੇਂ ਵਾਪਸ ਬੁਲਾ ਲਿਆ ਗਿਆ ਜਦੋਂ ਪਾਈਲਟ ਨੇ ਜਹਾਜ਼ ‘ਚ ਲੋਅ ਆਇਲ ਪ੍ਰੈਸ਼ਰ ਦੀ ਸ਼ਿਕਾਇਤ ਕੀਤੀ ਸੀ। ਇਹ ਘਟਨਾ 23 ਦਸੰਬਰ ਦੀ ਹੈ। ਦੱਸ ਦਈਏ ਕਿ ਏਅਰਲਾਈਨ ਨੂੰ ਕਾਫੀ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ 10 ਦਸੰਬਰ ਤੋਂ ਹੁਣ ਤਕ ਦੀ ਚੌਥੀ ਘਟਨਾ ਹੈ।

ਕੰਪਨੀ ਨੇ ਏ320 ਮਾਡਲ ‘ਚ ਆ ਰਹੀਆਂ ਪ੍ਰੇਸ਼ਾਨੀਆਂ ਕਰਕੇ ਇਸ ਨੂੰ ਆਪ੍ਰੇਸ਼ਨ ਤੋਂ ਹਟਾ ਦਿੱਤਾ ਗਿਆ ਹੈ। ਦੇਸ਼ ‘ਚ ਦੋ ਫਲਾਈਟ ਕੰਪਨੀਆਂ ਇੰਡੀਗੋ ਤੇ ਗੋਏਅਰ ਪ੍ਰੈਟ ਐਂਡ ਵਹਿਟਨੀ ਇੰਜਨ ਨਾਲ ਲੈਸ ਜਹਾਜ਼ ਚਲਾਉਂਦੀਆਂ ਹਨ।


EDITED BY : SARA YAHA | | Last Updated : 7:42 PM 28 ਦਸੰਬਰ  2018

LEAVE A REPLY

Please enter your comment!
Please enter your name here