ਕਿਸ ਨੇ ਫੈਲਾਈ ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ ‘ਤੇ ਬੈਨ ਦੀ ਅਫ਼ਵਾਹ..!

0
33

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ 10 ਸਾਲ ਦੇ ਕਾਰਜਕਾਲ ‘ਤੇ ਆਧਾਰਤ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਟ੍ਰੇਲਰ ਜਾਰੀ ਹੁੰਦਿਆਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਵੀਰਵਾਰ ਯਾਨੀ ਬੀਤੇ ਕੱਲ੍ਹ ਹੀ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਹੋਇਆ ਹੈ, ਜਿਸ ਨੂੰ ਬੀਜੇਪੀ ਨੇ ਆਪਣੇ ਟਵਿੱਟਰ ‘ਤੇ ਸਾਂਝਾ ਕੀਤਾ ਹੈ। ਅਗਲੇ ਹੀ ਦਿਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਇਸ ਫ਼ਿਲਮ ‘ਤੇ ਰੋਕ ਲਾਉਣ ਬਾਰੇ ਵਿਚਾਰ ਕਰਨ ਦੀ ਖ਼ਬਰ ਆਈ, ਜੋ ਕਿ ਗ਼ਲਤ ਨਿੱਕਲੀ। ਹਾਲਾਂਕਿ, ਇਹ ਅਫ਼ਵਾਹ ਇੰਨੀ ਫੈਲੀ ਕਿ ਆਖ਼ਰ ਮੱਧ ਪ੍ਰਦੇਸ਼ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੂੰ ਟਵੀਟ ਕਰਕੇ ਅਸਲੀਅਤ ਦੱਸਣੀ ਪਈ।

Jansampark MP

@JansamparkMP

मध्यप्रदेश सरकार द्वारा फिल्म 'द एक्सीडेंटल प्राइम मिनिस्टर' पर बैन
नहीं लगाया गया है। मीडिया में चल रही फिल्म पर प्रतिबंध की खबर भ्रामक और गलत है।

Jansampark MP

@JansamparkMP

The news of Ban on the movie 'The Accidental Prime Minister'
 by Madhya Pradesh Government is wrong and misleading.
 pic.twitter.com/FvYYXjhjRz

View image on Twitter
177 people are talking about this
ਫ਼ਿਲਮ ਦੇ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਨਹੀਂ ਬਲਕਿ ਪ੍ਰਾਪੇਗੰਡਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੀਐਲ ਪੂਨੀਆ ਨੇ ਕਿਹਾ ਹੈ ਕਿ ਇਹ ਬੀਜੇਪੀ ਦੀ ਹੀ ਖੇਡ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਤੇ ਹੁਣ ਉਨ੍ਹਾਂ ਕੋਲ ਕੁਝ ਨਹੀਂ ਹੈ, ਇਸ ਲਈ ਧਿਆਨ ਭਟਕਾਉਣ ਲਈ ਪਾਰਟੀ ਫ਼ਿਲਮ ਵਾਲਾ ਹੱਥਕੰਡਾ ਵਰਤ ਰਹੀ ਹੈ। ਹਾਲਾਂਕਿ, ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਫ਼ਿਲਮ ਬਾਰੇ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਹੈ।

Embedded video

ANI

@ANI

 Former Prime Minister Dr.Manmohan Singh evades
 question on the film 
ਹਾਲਾਂਕਿ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਇਸ ਫ਼ਿਲਮ ਬਾਰੇ ਸਵਾਲ ਕੀਤਾ ਗਿਆ ਸੀ, ਪਰ ਉਨ੍ਹਾਂ ਕੁਝ ਨਾ ਬੋਲਣ ਵਿੱਚ ਹੀ ਆਪਣੀ ਭਲਾਈ ਸਮਝੀ। ਕਾਂਗਰਸ ਦੇ ਹਮਲੇ ‘ਤੇ ਕੇਂਦਰੀ ਖੇਡ ਮੰਤਰੀ ਤੇ ਬੀਜੇਪੀ ਨੇਤਾ ਰਾਜਿਆਵਰਧਨ ਸਿੰਘ ਰਾਠੌੜ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਆਜ਼ਾਦੀ ਦੀ ਗੱਲ ਕਰਦੀ ਹੈ, ਪਰ ਹੁਣ ਆਜ਼ਾਦੀ ‘ਤੇ ਸਵਾਲ ਕਿਉਂ ਖੜ੍ਹੇ ਕਰ ਰਹੀ ਹੈ।

BJP

@BJP4India

Riveting tale of how a family held the country to ransom for
 10 long years. Was Dr Singh just a regent who was holding on 
to the PM’s chair till the time heir was ready? Watch the 

official trailer of , 
based on an insider’s account, releasing on 11 Jan!
 pic.twitter.com/ToliKa8xaH
ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਕਲਾਕਾਰ ਅਨੁਪਮ ਖੇਰ ਨੇ ਵੀ ਕਾਂਗਰਸੀ ਲੀਡਰਾਂ ‘ਤੇ ਤੰਜ਼ ਕੱਸਿਆ ਹੈ। ਖੇਰ ਨੇ ਕਿਹਾ ਹੈ ਕਿ ਉਨ੍ਹਾਂ ਹਾਲ ਹੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਰਾਹੁਲ ਗਾਂਧੀ ਦਾ ਟਵੀਟ ਪੜ੍ਹਿਆ ਸੀ, ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਨੂੰ ਝਿੜਕਣਾ ਚਾਹੀਦਾ ਹੈ, ਜੋ ਫ਼ਿਲਮ ਬਾਰੇ ਗ਼ਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਮਨਮੋਹਨ ਸਿੰਘ ਦੀ ਮਹਾਨਤਾ ਬਾਰੇ ਬੋਲਦਿਆਂ ਕਿਹਾ ਕਿ ਵਿਰੋਧੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਜਿੰਨਾ ਉਹ ਵਿਰੋਧ ਕਰਨਗੇ, ਓਨਾ ਹੀ ਫ਼ਿਲਮ ਦਾ ਪ੍ਰਚਾਰ ਵੀ ਕਰਨਗੇ।

Anupam Kher

@AnupamPKher

I am not going to back off. This is my life’s best performance.
  will agree after seeing the film that it is a 
100% accurate depiction. Will meet the media at 5.30pm at Actor 
Prepares, Film Industry Welfare Trust, Santacruz. 


10.1K
ਅਨੁਪਮ ਖੇਰ ਨੇ ਕਿਹਾ ਹੈ ਕਿ ਜਿਸ ਕਿਤਾਬ ਤੋਂ ਫ਼ਿਲਮ ਬਣਾਈ ਗਈ ਹੈ, ਉਹ ਤਾਂ ਸਾਲ 2014 ਤੋਂ ਹੀ ਬਾਜ਼ਾਰ ਵਿੱਚ ਹੈ, ਜਿਸ ਦਾ ਕਦੇ ਵੀ ਵਿਰੋਧ ਨਹੀਂ ਹੋਇਆ ਤਾਂ ਫ਼ਿਲਮ ਦਾ ਕਿਉਂ। ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੈ ਬਾਰੂ ਦੀ ਕਿਤਾਬ ‘ਤੇ ਆਧਾਰਤ ਹੈ, ਜਿਸ ਵਿੱਚ ਉਨ੍ਹਾਂ ਦਾ ਕਿਰਦਾਰ ਅਕਸ਼ੈ ਖੰਨਾ ਨਿਭਾਅ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਤਨਾਕਰ ਗੁੱਟੇ ਨੇ ਕੀਤਾ ਹੈ। ਹੰਸਲ ਮਹਿਤਾ ਇਸ ਫ਼ਿਲਮ ਦੇ ਕ੍ਰੀਏਟਿਵ ਨਿਰਮਾਤਾ ਹਨ। ਫ਼ਿਲਮ ਵਿੱਚ ਪਰਦੇ ਉਤੇ ਤੇ ਪਰਦੇ ਦੇ ਪਿੱਛੇ ਕਈ ਬੀਜੇਪੀ ਪੱਖੀ ਚਿਹਰੇ ਹੋਣ ਕਾਰਨ ਕਾਂਗਰਸ ਵਿਰੋਧ ਕਰ ਰਹੀ ਹੈ।

ਦੇਖੋ ਫ਼ਿਲਮ ਦਾ ਟ੍ਰੇਲਰ-


EDITED BY : SARA YAHA | | Last Updated : 7:36 PM 28 ਦਸੰਬਰ  2018

LEAVE A REPLY

Please enter your comment!
Please enter your name here