

ਮਾਨਸਾ , 13 ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਹਰੇ ਰਾਮਾ ਹਰੇ ਕ੍ਰਿਸ਼ਨਾ ਵੈਲਫੇਅਰ ਸੋਸਾਇਟੀ, ਮਾਨਸਾ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਪੰਡਿਤ ਪੁਨੀਤ ਸ਼ਰਮਾ ਜੀ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਰ ਵਾਰ ਦੀ ਤਰਾ ਇਸ ਬਾਰ ਵੀ 28 ਨਵੰਬਰ ਤੋਂ 30 ਨਵੰਬਰ ਤੱਕ ਮਾਤਾ ਚਿੰਤਪੁਰਨੀ ਵਿਖੇ ਸਤਵਾਂ ਭੰਡਾਰਾ ਲਗਾਇਆ ਜਾਵੇਗਾ।
ਉਨ੍ਹਾਂ ਨੇ ਪਿਛਲੇ ਸਾਲ ਦੇ ਪ੍ਰਧਾਨ ਸ਼੍ਰੀ ਬਲਜੀਤ ਕੜਵੱਲ ਜੀ ਦੀ ਉਤਕ੍ਰਿਸ਼ਟ ਕਾਰਜਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਇਸ ਸਾਲ ਦੀ ਪ੍ਰਧਾਨਗੀ ਅਨੀਸ਼ ਗੋਇਲ ਜੀ ਨੂੰ ਸੌਂਪੀ ਗਈ ਹੈ। ਨਾਲ ਹੀ, ਨਵੇਂ ਪ੍ਰਧਾਨ ਨੂੰ ਬਾਕੀ ਮੈਂਬਰਾਂ ਦੀ ਚੋਣ ਦੇ ਅਧਿਕਾਰ ਵੀ ਦਿੱਤੇ ਗਏ ਹਨ।

ਨਵੇਂ ਪ੍ਰਧਾਨ ਅਨੀਸ਼ ਗੋਇਲ ਜੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਮੇਟੀ ਨੂੰ ਇਕ ਨਵੀਂ ਪਹਚਾਣ ਦੇਣਗੇ।
ਇਸ ਮੌਕੇ ਬਲਜੀਤ ਕਰਵਾਲ, ਜੋਨੀ ਸਿੰਗਲਾ, ਅਰਜਨ ਸਿੰਘ, ਰਾਕੇਸ਼ ਜਿੰਦਲ, ਸੰਜੀਵ ਕੇ. ਐਸ., ਧੀਰਜ ਕੁਮਾਰ, ਅਭੈ ਸਿੰਗਲਾ ਐਡਵੋਕੇਟ ਅਤੇ ਕਪਿਲ ਦੇਵ ਜੀ ਹਾਜ਼ਰ ਸਨ।























