*ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜ਼ਿਲਾ ਪੁਲਿਸ ਕਪਤਾਨ ਮਾਨਸਾ ਦੇ ਦਫਤਰ ਸਾਹਮਣੇ ਜ਼ਿਲਾ ਪੱਧਰੀ ਰੋਹ ਭਰਪੂਰ ਧਰਨਾ ਦੇਣ ਦਾ ਫੈਸਲਾ ਕੀਤਾ*

0
22

ਮਾਨਸਾ 13 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ): ਅੱਜ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇੱਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਲਖਬੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਜ਼ਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਕੁਲਰੀਆਂ ਦੇ ਕਿਸਾਨਾਂ ਤੇ ਬਣਾਏ ਝੂਠੇ ਕੇਸ ਅਤੇ ਉਹਨਾਂ ਦੀ ਇਨਕੁਆਇਰੀ ਸਬੰਧੀ ਵਿਚਾਰ ਚਰਚਾ ਕਰਦੇ ਹੋਏ ਬੇਗੁਨਾਹ ਵਰਕਰਾਂ ਨੂੰ ਕੇਸ ਵਿੱਚੋਂ ਬਾਹਰ ਕਰਾਉਣ ਲਈ ਮਿਤੀ 20 ਨਵੰਬਰ 2025 ਨੂੰ ਜ਼ਿਲਾ ਪੁਲਿਸ ਕਪਤਾਨ ਮਾਨਸਾ ਦੇ ਦਫਤਰ ਸਾਹਮਣੇ ਜ਼ਿਲਾ ਪੱਧਰੀ ਰੋਹ ਭਰਪੂਰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ..ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਬਾਦਕਾਰ ਕਿਸਾਨਾਂ ਦੀ ਜਮੀਨ ਦੀ ਰਾਖੀ ਲਈ ਜਥੇਬੰਦੀ ਸੰਘਰਸ਼ ਕਰਦੀ ਆ ਰਹੀ ਹੈ ਜਿਸ ਤਹਿਤ ਪੁਲਿਸ ਵੱਲੋਂ ਦਰਜਨ ਦੇ ਕਰੀਬ ਝੂਠੇ ਪੁਲਿਸ ਪਰਚੇ ਦਰਜ ਕੀਤੇ ਹੋਏ ਹਨ ਇਸੇ ਤਰ੍ਹਾਂ ਕੁਝ ਅਰਸਾ ਪਹਿਲਾਂ ਹੋਈ ਇੱਕ ਹੋਰ ਦੋ ਧੜਿਆਂ ਦੀ ਲੜਾਈ ਵਿੱਚ ਜਥੇਬੰਦੀ ਦੇ ਕਾਰਕੁਨ ਵਰਕਰਾਂ ਨੂੰ ਜਾਣ ਬੁਝ ਕੇ ਫਸਾਇਆ ਗਿਆ ਹੈ | ਪੁਲਿਸ ਪ੍ਰਸ਼ਾਸਨ ਇਸ ਮਸਲੇ ਸਬੰਧੀ ਜਾਣ ਬੁੱਝ ਕੇ ਟਾਲ ਮਟੋਲ ਦੀ ਨੀਤੀ ਅਖਤਿਆਰ ਕਰ ਰਿਹਾ ਹੈ ਅਤੇ ਕੁਝ ਕਿਸਾਨ ਵਰਕਰਾਂ ਨੂੰ ਫੜ ਕੇ ਜੇਲ ਭੇਜਣਾ ਚਾਹੁੰਦਾ ਹੈ ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਜਥੇਬੰਦੀ ਨੇ 10 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਪ੍ਰੰਤੂ ਜ਼ਿਲ੍ਹਾ ਪੁਲਿਸ ਟਸ ਤੋਂ ਮਸ ਨਹੀਂ ਹੋਈ | ਪੁਲਿਸ ਦਾ ਇਸ ਤਰ੍ਹਾਂ ਦਾ ਰਵੱਈਆ ਆਮ ਆਦਮੀ ਪਾਰਟੀ ਦੀ ਸਿਆਸੀ ਦਖਲ ਅੰਦਾਜੀ ਕਾਰਨ ਧਾਰਨ ਕੀਤਾ ਹੋਇਆ ਧਾਰਨ ਕੀਤਾ ਹੋਇਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਸ ਕਾਰਨ 20 ਨਵੰਬਰ ਦਾ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ ..ਆਗੂਆਂ ਨੇ ਕਿਹਾ ਕਿ ਜੇ ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਬੇਗੁਨਾਹ ਆਗੂਆਂ ਨੂੰ ਕੇਸ ਚੋਂ ਨਾ ਕੱਢਿਆ ਗਿਆ ਤਾਂ ਇਸੇ ਧਰਨੇ ਨੂੰ ਅਣਮਿਥੇ ਸਮੇਂ ਲਈ ਪੱਕੇ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਸੰਘਰਸ਼ ਵਿੱਚ ਸੂਬਾ ਪੱਧਰੀ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ ..ਇੱਕ ਵੱਖਰੇ ਮਤੇ ਰਾਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਚੱਲ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ.. ਇਸ ਤੋਂ ਅੱਗੇ 18 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਵੇਂ ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਬਰਨਾਲਾ ਵਿਖੇ ਵਿਸ਼ੇਸ਼ ਸਮਾਗਮ ਕਰਕੇ ਜ਼ੁਲਮ ਦੇ ਖਿਲਾਫ ਟੱਕਰ ਦੇ ਇਤਿਹਾਸ ਨੂੰ ਮੌਜੂਦਾ ਪਰਿਪੇਖ ਵਿੱਚ ਵਿਚਾਰ ਕੇ ਬੁਲੰਦ ਕੀਤਾ ਜਾਵੇਗਾ।

LEAVE A REPLY

Please enter your comment!
Please enter your name here