ਹਰਿਆਣਾ ਸਿਵਲ ਸੇਵਾ ਪ੍ਰੀਖਿਆ ‘ਚ ਸਿੱਖਾਂ ਨੂੰ ਕਕਾਰ ਪਹਿਨਣ ‘ਤੇ ਰੋਕ, ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ

0
16

ਚੰਡੀਗੜ੍ਹ: ਹਰਿਆਣਾ ‘ਚ ਸਿਵਲ ਸੇਵਾਵਾਂ ਦੀ ਭਲਕੇ ਯਾਨੀ 31 ਮਾਰਚ ਨੂੰ ਹੋਣ ਵਾਲੀ ਪ੍ਰੀਖਿਆ ਮੌਕੇ ਕੇਂਦਰਾਂ ਵਿੱਚ ਸਿੱਖੀ ਕਕਾਰਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਐਸਜੀਪੀਸੀ ਮੁਤਾਬਕ ਹਰਿਆਣਾ ‘ਚ ਸਿਵਲ ਸਰਵਿਸ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ‘ਤੇ ਕਕਾਰ ‘ਤੇ ਪਾ ਕੇ ਆਉਣ ‘ਤੇ ਲਾਈ ਪਾਬੰਦੀ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਪ੍ਰੀਖਿਆ ਕੇਂਦਰ ਵਿੱਚ ਕਕਾਰਾਂ ‘ਤੇ ਪਾਬੰਦੀ ਲਾਉਣ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਪਾਨ ਕਰਵਾ ਕੇ ਆਪਣੇ ਖਾਲਸੇ ਨੂੰ ਪੰਜਾਂ ਕਕਾਰਾਂ ਕਛਿਹਰਾ, ਕੜ੍ਹਾ, ਕ੍ਰਿਪਾਨ, ਕੰਘਾ ਤੇ ਕੇਸਾਂ ਦਾ ਧਾਰਨੀ ਹੋਣ ਲਈ ਪ੍ਰੇਰਿਆ ਗਿਆ ਸੀ, ਜੋ ਉਹ ਆਪਣੇ ਸਰੀਰ ਤੋਂ ਕਦੇ ਵੀ ਵੱਖ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਕਕਾਰਾਂ ਵਿਚੋਂ ਕ੍ਰਿਪਾਨ ਤੇ ਕੜਾ ਵੀ ਮੈਟਲ ਦਾ ਬਣਿਆ ਹੁੰਦਾ ਹੈ, ਜੋ ਸਿੱਖ ਕੋਡ ਆਫ਼ ਕੰਡਕਟ (ਰਹਿਤ ਮਰਯਾਦਾ) ਅਨੁਸਾਰ ਅਲੱਗ ਨਹੀਂ ਕੀਤਾ ਜਾ ਸਕਦਾ। ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਬੀਤੀ 26 ਮਾਰਚ ਨੂੰ ਉਮੀਦਵਾਰਾਂ ਨੂੰ ਕੁਝ ਵਸਤਾਂ ਪ੍ਰੀਖਿਆ ਕੇਂਦਰਾਂ ਵਿੱਚ ਨਾ ਲਿਆਉਣ ਜਾਂ ਪਹਿਣਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਨਵ-ਵਿਆਹੀਆਂ ਦੇ ਚੂੜੇ, ਗਹਿਣੇ ਆਦਿ ਤੋਂ ਲੈਕੇ ਕਿਸੇ ਵੀ ਕਿਸਮ ਦੇ ਧਾਰਮਿਕ ਚਿੰਨ੍ਹ ਨੂੰ ਨਾ ਧਾਰਨ ਕਰਨ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here