*ਨਵੇਂ ਸਾਲ ਦੇ ਪਹਿਲੇ ਦਿਨ ਹਰਿਆਣਾ ‘ਚ ਵੱਡਾ ਹਾਦਸਾ, ਜ਼ਮੀਨ ਖਿਸਕਣ ਕਾਰਨ ਕਈ ਵਾਹਨ ਥੱਲੇ ਦੱਬੇ!*

0
201

ਹਰਿਆਣਾ 01 ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਹਰਿਆਣਾ ਦੇ ਭਿਵਾਨੀ ‘ਚ ਨਵੇਂ ਸਾਲ ਦੇ ਪਹਿਲੇ ਦਿਨ ਵੱਡਾ ਹਾਦਸਾ ਵਾਪਰ ਗਿਆ। ਭਿਵਾਨੀ ਵਿੱਚ ਜ਼ਮੀਨ ਖਿਸਕਣ (landslide in Haryana’s Bhiwani) ਕਾਰਨ ਅੱਧੀ ਦਰਜਨ ਵਾਹਨਾਂ ਸਮੇਤ ਪੰਜ ਤੋਂ ਦਸ ਦੇ ਕਰੀਬ ਲੋਕ ਜ਼ਮੀਨ ਹੇਠ ਦੱਬੇ ਜਾਣ ਦਾ ਖ਼ਦਸ਼ਾ ਹੈ।

ਦੱਸਿਆ ਗਿਆ ਕਿ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਗਏ, ਜਿਸ ਦੌਰਾਨ ਤਿੰਨ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਕਈ ਵਾਹਨ ਵੀ ਜ਼ਮੀਨ ਵਿੱਚ ਦੱਬ ਗਏ ਹਨ।

ਜਿੱਥੇ ਇਹ ਘਟਨਾ ਵਾਪਰੀ, ਉੱਥੇ ਇੱਕ ਖਾਨ ਹੈ। ਨੇੜੇ ਹੀ ਪਹਾੜ ਤੋਂ ਪੱਥਰ ਡਿੱਗੇ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੇ ਸਮੇਂ ਖਾਨ ‘ਚ ਲੋਕ ਮੌਜੂਦ ਸਨ। ਦੱਸਿਆ ਗਿਆ ਕਿ ਬਚਾਅ ਟੀਮਾਂ ਸਰਗਰਮ ਹਨ ਅਤੇ ਉਹ ਲਗਾਤਾਰ ਮਲਬੇ ‘ਚੋਂ ਲੋਕਾਂ ਨੂੰ ਕੱਢਣ ਦੇ ਕੰਮ ‘ਚ ਲੱਗੇ ਹੋਏ ਹਨ।
ਇਹ ਹਾਦਸਾ ਭਿਵਾਨੀ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ।

Landslide in a mining quarry in Haryana kills two, rescue operations  underway | India News | Zee News

ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਸ਼ਾਸਨ ਬਚਾਅ ਕਾਰਜ ‘ਚ ਲੱਗਾ ਹੋਇਆ ਹੈ। ਕੋਸ਼ਿਸ਼ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹਨ।

ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਅਜੇ ਤੱਕ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ। ‘ਮੈਂ ਡਿਪਟੀ ਕਮਿਸ਼ਨਰ ਨੂੰ ਪੂਰੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਸਾਡੀ ਪਹਿਲੀ ਤਰਜੀਹ ਬਚਾਅ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਰਿਆਣਾ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ ਅਤੇ ਕਈ ਲਾਪਤਾ ਹਨ।

Several feared trapped after landslide in Haryana dgtl - Anandabazar


LEAVE A REPLY

Please enter your comment!
Please enter your name here