

ਮਾਨਸਾ, 02—01—2022. : ਮਾਨਸਾ ਜਿ਼ਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰ¤ਖਿਆ ਜਾਵੇਗਾ ਅਤ ੇ ਕਿਸੇ ਵੀ
ਸ਼ਰਾਰਤੀ ਅਨਸਰ ਨੂੰ ਜਿ਼ਲ੍ਹੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿ¤ਤਾ ਜਾਵੇਗਾ।@ ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ
ਦੀਪਕ ਪਾਰਿਕ, ਆਈ.ਪੀ.ਐਸ. ਵੱਲੋਂ ਮਿਤੀ 01—01—2022 ਨੂੰ ਐਸ.ਐਸ.ਪੀ ਮਾਨਸਾ ਦਾ ਅਹੁਦਾ ਸμਭਾਲਦਿਆਂ
ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਫ—ਸੁਥਰਾ, ਕੁਰੱਪਸ਼ਨ ਰਹਿਤ, ਪਾਰਦਰਸ਼ੀ ਪੁਲਿਸ ਪ੍ਰਸਾਸ਼ਨ ਮੁਹੱਈਆ ਕਰਵਾਉਣ
ਵਿੱਚ ਉਹ ਕੋਈ ਕਸਰ ਬਾਕੀ ਨਹੀ ਛੱਡਣਗੇ ਅਤੇ ਪμਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਹਰ ਲੋੜਵੰਦ ਨੂੰ ਬਣਦਾ
ਇੰਨਸਾਫ ਸਮੇਂ ਸਿਰ ਮੁਹੱਈਆ ਕਰਵਾਉਣਾ ਉਹਨਾਂ ਦਾ ਮੁਢਲਾ ਕਾਰਜ ਹੋਵੇਗਾ।
ਇਸ ਮੌਕ ੇ ਉਨ੍ਹਾਂ ਦੱਸਿਆ ਕਿ ਵਿਧਾਨ ਸਭਾਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਮਹਿਕਮਾ ਨਾਲ
ਸਬੰਧਤ ਸਾਰੇ ਅਗਾਊ ਲੋੜੀਂਦੇ ਪ੍ਰਬੰਧ ਮੁਕ ੰਮਲ ਕਰਕੇ ਨਿਰਪੱਖ ਅਤ ੇ ਨਿਰਵਿੱਘਨ ਚੋਣਾਂ ਮੁਕ ੰਮਲ ਕਰਾਉਣ ਨੂੰ ਯਕੀਨੀ
ਬਣਾਇਆ ਜਾਵੇਗਾ। ਸਮਾਜ ਵਿਰੋਧੀ ਮਾੜੇ ਅਨਸਰਾ ਅਤੇ ਗੈਰ—ਕਾਨੂੰਨੀ ਧੰਦਾ ਕਰਨ ਵਾਲੇ ਅਨਸਰਾਂ ਨੂੰ ਬਖਸਿ਼ਆ
ਨਹੀਂ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ
ਅਤ ੇ ਜਿਲਾ ਮਾਨਸਾ ਨੂੰ ਨਸ਼ਾ—ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਐਸ.ਐਸ.ਪੀ. ਸ੍ਰੀ ਪਾਰਿਕ ਨੇ ਦੱਸਿਆ ਕਿ ਉਹ ਸਾਲ—2014 ਬੈਂਚ ਦੇ ਆਈ.ਪੀ.ਐਸ. ਅਫਸਰ
ਹਨ ਅਤ ੇ ਜੁਆਇੰਟ ਪੁਲਿਸ ਕਮਿਸ਼ਨਰ, ਹੈਡਕੁਆਟਰ, ਜਲੰਧਰ ਤੋਂ ਬਦਲ ਕੇ ਆਏ ਹਨ। ਉਹ ਜਿਥੇ ਵੀ ਰਹੇ ਹਨ,
ਜਿ਼ਲ੍ਹਾ ਵਾਸੀਆਂ ਵ¤ਲੋਂ ਉਹਨਾਂ ਨੂੰ ਹਮੇਸ਼ਾ ਸਹਿਯੋਗ ਦਿੱਤਾ ਗਿਆ ਹੈ ਅਤ ੇ ਇਸੇ ਤਰਾ ਹੀ ਉਨ੍ਹਾਂ ਨੇ ਮਾਨਸਾ ਨਿਵਾਸੀਆਂ
ਪਾਸੋਂ ਵੀ ਉਮੀਦ ਜਤਾਈ ਹੈ ਕਿ ਉਹ ਵੀ ਭਰਪੂਰ ਸਹਿਯੋਗ ਦੇਣਗੇ। ਉਨ੍ਹਾਂ ਮਾਨਸਾ ਨਿਵਾਸ਼ੀਆ ਦੀ ਸ਼ਲਾਘਾ ਕਰਦਿਆਂ
ਦੱਸਿਆ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਅਮਨ ਅਤ ੇ ਸ਼ਾਂਤੀ ਨੂੰ ਕਾਇਮ ਰ¤ਖਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਹਾਲੇ ਖਤਮ ਨਹੀ ਹੋਈ। ਇਸ ਲਈ ਲੋਕਾਂ ਨੂੰ ਅਪੀਲ
ਕਰਦਿਆਂ ਦੱਸਿਆ ਕਿ ਉਹ ਕਰੋਨਾ ਵੈਕਸੀਨ ਜ਼ਰੂਰ ਲਗਵਾਉਣ ਅਤ ੇ ਕਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਅਤ ੇ
ਹੋਰ ਸਿਹਤ ਸਾਵਧਾਨੀਆਂ ਦੀ ਵਰਤ ੋਂ ਯਕੀਨੀ ਬਨਾਉਣ।























