ਹਰਗੋਬਿੰਦ ਸਕੂਲ ਜੌੜਕੀਆਂ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

0
37

ਮਾਨਸਾ  2 ਅਪੈ੍ਲ (ਬੀ.ਪੀ. ਅੈਸ.): ਗੁਰੂ ਹਰਗੋਬਿੰਦ ਸੈਕੰਡਰੀ ਸਕੂਲ ਜੌੜਕੀਆਂ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਤੇ ਇਸ ਮੌਕੇ ਲਗਾਈ ਗਈ ਵਿਰਾਸਤੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ। ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਚ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਗਏ ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾਕਟਰ ਕੁਲਦੀਪ ਸਿੰਘ ਦੀਪ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਦੌਰਾਨ ਰਾਵਿੰਦਰ ਮਾਨ, ਅਵਤਾਰ ਖਹਿਰਾ, ਭੁਪਿੰਦਰ ਮਾਨ ਅਤੇ ਕ੍ਰਿਸ਼ਨ ਕੁਮਾਰ ਥਾਣਾ ਮੁੱਖੀ ਜੌੜਕੀਆਂ ਨੇ ਵਿਸ਼ੇਸ਼ ਮਹਿਮਾਨ ਵਜੋ ਹਾਜਰੀ ਲਗਵਾਈ। ਇਸ ਮੌਕੇ ਸਕੂਲੀ ਵਿਦਿਆਰਥੀਆਂ  ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਜਿਸ ਵਿਚ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਤੇ ਚੋਟ ਕਰਦੀਆਂ, ਦੇਸ਼ ਪਿਆਰ ਨਾਲ ਸਬੰਧਤ,ਸਭਿਆਚਾਰਕ ਅਤੇ ਵਿਰਾਸਤ ਨਾਲ ਸਬੰਧਤ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਮੋਹ ਲਿਆ।  ਇਸ ਮੌਕੇ ਲਗਾਈ ਵਿਰਾਸਤੀ ਪ੍ਰਦਰਸ਼ਨੀ ਚ ਖੇਤੀਬਾੜੀ ਨਾਲ ਸਬੰਧਤ ਸੰਦ, ਪੁਰਾਣੇ ਬਰਤਨ, ਗਹਿਣੇ, ਸਿੱਕੇ, ਹੱਥ ਨਾਲ ਕੱਢੀਆ ਚਾਦਰਾਂ, ਦਰੀਆਂ ਅਤੇ ਖੇਸ ਆਦਿ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵਿਰਾਸਤੀ ਵਸਤੂਆਂ ਪ੍ਰਤੀ ਜਾਗਰੂਕ ਕੀਤਾ। ਸਕੂਲ ਦੇ ਚਮਕਦੇ ਸਿਤਾਰਿਆਂ ਨੂੰ ਸਨਮਾਨਤ ਕਰਦਿਆਂ ਮੁੱਖ ਮਹਿਮਾਨ ਡਾਕਟਰ ਦੀਪ ਨੇ ਕਿਹਾ ਕਿ ਬੱਚਿਆਂ ਲਈ ਬੇਸ਼ੱਕ ਅਜੋਕੀ ਪੜ੍ਹਾਈ ਬਹੁਤ ਜਰੂਰੀ ਹੈ ਪਰ ਅਧਿਆਪਕਾਂ ਅਤੇ ਮਾਪਿਆਂ ਨੂੰ ਇਹ ਨੂੰ ਇਹ ਗੱਲ ਜਰੂਰ ਅਪਣਾਉਣੀ ਚਾਹੀਦੀ ਹੈ ਕਿ ਅਸੀਂ ਇੰਨ੍ਹਾਂ ਵਿਦਿਆਰਥੀਆਂ ਨੂੰ ਵਕੀਲ, ਜੱਜ, ਇੰਜੀਨੀਅਰ, ਡਾਕਟਰ, ਨੇਤਾ ਜਾਂ ਅਭਿਨੇਤਾ ਆਦਿ ਬਣਾਉਣ ਦੀ ਥਾਂ ਪਹਿਲਾਂ ਇੱਕ ਚੰਗੇ ਇਨਸਾਨ ਬਣਾਈਏ ਤਾਂ ਹੀ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬੱਚੇ ਕੋਰੇ ਕਾਗਜ਼ ਹਨ।

ਇਹ ਜੋ ਵੀ ਕੁਝ  ਸਿਖਦੇ ਹਨ ਉਹ ਸਭ ਆਪਣੇ ਮਾਪਿਆਂ, ਆਲੇ-ਦੁਆਲੇ ਅਤੇ ਜਿਸ ਮਾਹੌਲ ਚ ਇਹ ਰਹਿੰਦੇ ਹਨ ਉਸ ਦੀ ਦੇਣ ਹੁੰਦਾ ਹੈ। ਇਸ ਲਈ ਸਾਡਾ ਪਹਿਲਾਂ ਫਰਜ਼ ਹੈ ਕਿ ਅਸੀਂ ਬੱਚਿਆਂ ਨੂੰ ਅਜਿਹਾ ਵਾਤਾਵਰਨ ਦੇਈਏ ਜੋ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕੇ। ਉਨ੍ਹਾਂ ਖਾਸ ਕਰਕੇ ਮਾਪਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਜੇ ਉਹ ਚਹੁੰਦੇ ਹਨ ਕਿ ਸਾਡੇ ਬੱਚੇ ਸੰਸਕਾਰੀ ਹੋਣ ਤੇ ਅਾਦਰਸ ਸਮਾਜ  ਦੀ ਸਿਰਜਣਾ ਕਰਨ ਤਾਂ ਸਾਡੇ ਘਰਾਂ ਦੀਆਂ ਅਲਮਾਰੀਆਂ ਚ ਮਹਿੰਗੀਆਂ ਸ਼ਰਾਬਾ ਦੀ ਜਗਾ ਉਸਾਰੂ ਤੇ ਮਿਆਰੀ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ। ਸਕੂਲ ਦੇ ਅੈਮ.ਡੀ. ਮਨਦੀਪ ਸਿੰਘ ਜਟਾਣਾ ਨੇ ਆਏ ਮਹਿਮਾਨਾਂ, ਮਾਪਿਆਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਸਿੱਧੂ, ਤਰਸੇਮ ਚੰਦ, ਨਿਰਮਲ ਸਿੰਘ , ਨਾਜਰ ਸਿੰਘ , ਗੁਰਮੇਲ ਸਿੰਘ , ਜੁਗਰਾਜ ਮਾਨ, ਤੇਜਾ ਸਿੰਘ, ਗੁਰਸੀਸ ਸਿੰਘ ਸਮੂਹ ਵਿਦਿਆਰਥੀ ਅਤੇ ਮਾਪੇ  ਆਦਿ ਹਾਜਰ ਸਨ।

LEAVE A REPLY

Please enter your comment!
Please enter your name here