ਸੰਗਰੂਰ ‘ਚ ਐਸਡੀਓ ਨੇ ਚਲਾਈ ਮੁਲਾਜ਼ਮਾਂ ‘ਤੇ ਚਲਾਈ ਗੋਲੀ

0
78

ਸੰਗਰੂਰ: ਸੰਗਰੂਰ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ, ਜਦ ਇੱਥੇ ਇੱਕ ਸਰਕਾਰੀ ਦਫਤਰ ‘ਚ ਗੋਲੀ ਚੱਲ ਗਈ। ਵਾਟਰ ਐਂਡ ਸੀਵਰੇਜ ਬੋਰਡ ‘ਚ ਇਹ ਵਾਰਦਾਤ ਹੋਈ।  ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਜਿਸ ਦੌਰਾਨ ਆਪਸੀ ਬਹਿਸਬਾਜ਼ੀ ਹੋ ਗਈ।

ਇਸ ਸਭ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਬਰਨਾਲਾ ‘ਚ ਤਾਇਨਾਤ ਸੀਵਰੇਜ ਬੋਰਡ ਦੇ ਐਸਡੀਓ ਨੇ ਗੋਲੀ ਚਲਾ ਦਿੱਤੀ। ਐਸਡੀਓ ਵੱਲੋਂ ਚਲਾਈ ਗੋਲੀ ਦੋ ਮੁਲਾਜ਼ਮਾਂ ਦੇ ਜਾ ਵੱਜੀ ਜਿਸ ਕਾਰਨ ਉਹ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਐਸਡੀਓ ਵੱਲੋਂ ਗੋਲੀ ਜ਼ਮੀਨ ‘ਤੇ ਚਲਾਈ ਗਈ ਸੀ, ਜੋ ਮੁਲਾਜ਼ਮਾਂ ਦੇ ਜਾ ਵੱਜੀ। ਫਿਲਹਾਲ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here