ਕਿਸਾਨਾਂ ਨੇ ਖੇਤਾਂ ਦਾ ਰਸਤਾ ਉੱਚਾ ਕਰਨ ਦੇ ਦੋਸ਼ ਲਗਾਏ ਰਸਤੇ ਨਾਲੋਂ ਜ਼ਮੀਨ ਨੀਵੀਂ ਹੋਣ ਕਰਕੇ ਖੇਤ ਵਿੱਚ ਜਾਣ ਆਉਣ ਲਈ ਆਵੇਗੀ ਭਾਰੀ ਦਿੱਕਤ -ਕਿਸਾਨ ਆਗੂ

0
82

ਝੁਨੀਰ 21 ਜਨਵਰੀ (ਕੁਲਦੀਪ  ਘੁਰਕਣੀ): ਪਿੰਡ ਬਾਜੇਵਾਲਾ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਤੇ ਭਰਤ (ਮਿੱਟੀ) ਪਾਕੇ ਛੇ ਫੁੱਟ ਉੱਚਾ ਕਰਨ ਤੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ ਲਈ ਭਾਰੀ ਡਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਮਨੋਹਰ ਲਾਲ, ਨਰਾਇਣ ਦੱਤ, ਕੁਲਜੀਤ ਕੁਮਾਰ ਅਤੇ ਸੁਰਜੀਤ ਕੁਮਾਰ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਪੋਲੋਜੀਤ ਸਿੰਘ ਪਿੰਡ ਦੇ ਹੀ ਕੁਝ ਧਨਾਡ ਵਿਅਕਤੀਆਂ ਨਾਲ ਮਿਲਕੇ ਇਸ ਰਸਤੇ ਤੇ ਭਰਤ ਪਾ ਕੇ ਉਸ ਨੂੰ ਪੱਕਾ ਕਰਨ ਲਈ ਜੁਇੰਟ ਟਾਇਲਾਂ ਲਗਾ ਰਿਹਾ ਹੈ ਇਸ ਰਸਤੇ ਦੇ ਉੱਚੇ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਖੇਤ ਜਾਣ ਵਿੱਚ ਭਾਰੀ ਮੁਸ਼ਕਿਲ ਆਵੇਗੀ। ਉਨ੍ਹਾਂ ਦੱਸਿਆ ਕਿ ਸਾਡੀ ਰਸਤੇ ਨਾਲ ਲੱਗਦੀ ਜ਼ਮੀਨ ਤੋਂ ਇਹ ਰਸਤਾ ਤਕਰੀਬਨ ਛੇ ਫੁੱਟ ਉੱਚਾ ਹੋ ਚੁੱਕਿਆ ਹੈ ਸਾਨੂੰ ਆਪਣੀ ਜ਼ਮੀਨ ਵਿੱਚ ਸੰਦ, ਟਰੈਕਟਰ ਅਤੇ ਹੋਰ ਕੰਮ ਧੰਦੇ ਜਾਣ ਲਈ ਕਾਫ਼ੀ ਮੁਸ਼ਕਿਲ ਆਵੇਗੀ।ਉਨ੍ਹਾਂ ਦੱਸਿਆ ਕਿ ਇਸ ਰਸਤੇ ਤੇ ਮਕਾਨ ਪਾਉਣ ਵਾਲੇ ਪਰਿਵਾਰਾਂ ਨੇ ਜਾਣ ਬੁੱਝ ਕੇ ਸਹੀ ਰਾਸਤੇ ਤੋਂ ਛੇ ਫੁੱਟ ਉੱਚੇ ਮਕਾਨਾਂ ਦੀ ਦਿਹਲੀ ਰੱਖੀ ਹੈ।ਉਸ ਤੋਂ ਬਾਅਦ ਹੀ ਅਗਲੇ ਮਕਾਨ ਦੀ ਉਸਾਰੀ ਕੀਤੀ ਗਈ ਹੈ ਜਿਸ ਕਾਰਨ ਰਸਤੇ ਵਿੱਚ ਪਾਈ ਮਿੱਟੀ ਕਰਕੇ ਉਨ੍ਹਾਂ ਦੀ ਜ਼ਮੀਨ ਛੇ ਫੁੱਟ ਨੀਵੀਂ ਹੋ ਗਈ ਹੈ ਅਤੇ ਰਸਤੇ ਤੋਂ ਜ਼ਮੀਨ ਚ ਆਉਣ ਲਈ ਬਹੁਤ ਮੁਸ਼ਕਿਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਸਿਕਾਇਤ ਡਿਪਟੀ ਕਮਿਸ਼ਨਰ ਮਾਨਸਾ ਨੂੰ ਦੇ ਚੁੱਕੇ ਹਾਂ ਪਰ ਪਿੰਡ ਦਾ ਸਰਪੰਚ ਅਤੇ ਕੁਝ ਹੋਰ ਧਨਾੜ ਵਿਅਕਤੀ ਪੁਲਸ ਪ੍ਰਸ਼ਾਸਨ ਅਤੇ ਰਾਜਸੀ ਦਬਾਅ ਕਰਕੇ ਇਹ ਰਸਤਾ ਪੱਕਾ ਕਰਨਾ ਚਾਹੁੰਦੇ ਹਨ ਤਾਂ ਕਿ ਸਾਡੀ ਜ਼ਮੀਨ ਨੀਵੀਂ ਹੋਣ ਤੇ ਅਸੀਂ ਮਜਬੂਰੀ ਵੱਸ ਸਸਤੇ ਰੇਟ ਇਹ ਜ਼ਮੀਨ ਉਨ੍ਹਾਂ ਧਨਾਡ ਲੋਕਾਂ ਨੂੰ ਵੇਚ ਸੱਕੀਏ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ । ਜਿਸ ਦਾ ਜ਼ਿੰਮੇਵਾਰ ਸਿਵਲ ਅਤੇ ਪੁਲਸ ਪ੍ਰਸ਼ਾਸਨ ਹੋਵੇਗਾ।ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਮਿੱਠੂ ਸਿੰਘ, ਹਰਬਖਸ਼ ਸਿੰਘ ਨੰਦਗੜ੍ਹ, ਲੀਲਾ ਸਿੰਘ, ਦਰਸ਼ਨ ਸਿੰਘ ਸਾਹਨੇਵਾਲੀ ਅਤੇ ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ। ਇਸ ਸਬੰਧੀ ਪਿੰਡ ਦੇ ਸਰਪੰਚ ਪੋਲੋਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਲਗਾਏ ਗਏ ਦੋਸ਼ ਸਾਰੇ ਬੇਬੁਨਿਆਦ ਹਨ। ਨਿਯਮਾਂ ਮੁਤਾਬਕ ਹੀ ਰਸਤੇ ਨੂੰ ਪੱਕਾ ਕਰ ਰਿਹਾ ਹੈ 

LEAVE A REPLY

Please enter your comment!
Please enter your name here