*ਸੜਕ ਹਾਦਸੇ ਚ ਨੌਜਵਾਨ ਲੜਕਾ -ਲੜਕੀ ਗੰਭੀਰ ਜਖਮੀ *

0
379

ਬੁਢਲਾਡਾ (ਸਾਰਾ ਯਹਾਂ/ਅਮਨ  ਮਹਿਤਾ ) –  ਅੱਜ ਦੁਪਹਿਰ ਸਮੇਂ ਬਗਲਾੜ ਦਾ ਬਰੇਟਾ ਸੜਕ ਤੇ ਕੋਟ ਕੰਪਲੈਕਸ ਨਜਦ ਕੰਪਲੈਕਸ ਨਜ਼ਦੀਕ ਹੋਈ ਸੜਕ ਹਾਦਸੇ ਚ ਇੱਕ ਨੌਜਵਾਨ ਲੜਕਾ ਤੇ ਲੜਕੀ ਦੇ ਗੰਭੀਰ ਰੂਪ ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕਾ ਗੁਰਬਿੰਦਰ ਸਿੰਘ ਚੱਕ ਭਾਈਕੇ ਅਤੇ ਲੜਕੀ ਰਮਨਦੀਪ ਕੌਰ ਬੀਰੋਕੇ  ਖੁਰਦ ਬਲਾਡਾ ਜਾਖਲ ਮੁੱਖ ਸੜਕ ਦੇ ਕੋਰਟ ਕੰਪਲੈਕਸ ਨੇੜਲੇ ਕੱਟ ਤੋਂ ਸੜਕ ਪਾਰ ਕਰਨ ਲੱਗੇ ਤਾਂ ਉਹ ਅਚਾਨਕ ਮਾਨਸਾ ਵੱਲ ਤੋਂ ਬਰੇਟੇ ਨੂੰ ਜਾਂਦੀ ਇਕ ਕਾਰ ਨਾਲ ਟਕਰਾ ਗਏ ਜਿਸਦੇ ਸਿੱਟੇ ਵਜੋਂ ਇਨਾ ਦੋਨਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਜਿੱਥੋਂ ਡਾਕਟਰਾਂ ਨੇ ਇਨਾਂ ਦੋਨੋਂ ਜਨਿਆ ਦੇ ਗੰਭੀਰ ਸੱਟਾਂ ਨੂੰ ਦੇਖਦਿਆਂ ਬਾਹਰ ਹੋਰਨਾਂ ਹਸਪਤਾਲਾਂ ਵਿਖੇ ਰੈਫਰ ਕਰ ਦਿੱਤਾ ਹੈ। ਜਦਕਿ ਕਾਰ ਸਵਾਰ ਮੌਕੇ ਤੇ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here