

ਬੁਢਲਾਡਾ 22 ਅਗਸਤ (ਸਾਰਾ ਯਹਾਂ/ਅਮਨ ਮਹਿਤਾ)-ਨੇੜਲੇ ਪਿੰਡ ਹਾਕਮਵਾਲਾ ਦੀ ਪੰਚਾਇਤ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਬੱਬਲ ਦੀ ਅਗਵਾਈ ਹੇਠ ਥਾਣਾ ਮੁਖੀ ਬੋਹਾ ਮੇਲਾ ਸਿੰਘ ਦੀ ਦੇਖ ਰੇਖ ਹੇਠ ਪਿੰਡ ਦੀ ਸੜਕ ਦੇ ਆਲੇ ਦੁਆਲੇ ਤੋਂ ਨਜਾਇਜ਼ ਕਬਜ਼ੇ ਹਟਵਾਏ ਗਏ।ਇਸ ਮੌਕੇ ਬੋਲਦਿਆਂ ਸਰਪੰਚ ਸੁਖਵਿੰਦਰ ਸਿੰਘ ਬੱਬਲ ਨੇ ਆਖਿਆ ਕਿ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਕਿਸੇ ਪ੍ਰਕਾਰ ਦਾ ਨਜਾਇਜ਼ ਕਬਜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਨਗਰ ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।ਇਸ ਪੰਚਾਇਤ ਸਕੱਤਰ ਬਲਵਿੰਦਰ ਕੁਮਾਰ, ਪਰਮਜੀਤ ਸਿੰਘ ਝੁਨੀਰ,ਪੰਚ ਨਿੱਕਾ ਸਿੰਘ ਜੱਸੜ,ਪੰਚ ਇਕਬਾਲ ਸਿੰਘ ਚਹਿਲ,ਪੰਚ ਦੀਪਾ ਸਿੰਘ, ਆਪ ਯੂਥ ਆਗੂ ਕੁਲਦੀਪ ਸਿੰਘ ਮਾਨ,ਨਰੇਗਾ ਸੈਕਟਰੀ ਜਗਰਾਜ ਸਿੰਘ, ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਕਾਲਾ, ਸੰਸਾਰ ਸਿੰਘ ਥਿੰਦ, ਕਾਲਾ ਸਿੰਘ ਮਿਸਤਰੀ,ਕਿਸਾਨ ਆਗੂ ਮਨਜੀਤ ਸਿੰਘ ਮਨਾਂ, ਕੁਲਵਿੰਦਰ ਸਿੰਘ ਥਿੰਦ, ਪਰਵਿੰਦਰ ਸਿੰਘ ਸਾਬਕਾ ਪੰਚ,ਭੋਲਾ ਸਿੰਘ ਥਿੰਦ, ਬਲਵਿੰਦਰ ਸਿੰਘ ਲਹਿਰੀ ਸਾਬਕਾ ਪੰਚ, ਜਗਦੇਵ ਸਿੰਘ ਜੱਸੜ , ਗੁਰਤੇਜ ਸਿੰਘ ਠਾਕੁਰ,ਜਸਮੇਲ ਸਿੰਘ ਸਿੰਘ ਆਦਿ ਮੌਜੂਦ ਸਨ।























