*ਸੜਕ ਦੇ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਦੇ ਮਾਮਲੇ ’ਚ ਜੇ.ਈ ਨੂੰ ਨੌਕਰੀਓ ਕੀਤਾ ਬਰਖਾਸਤ*

0
137

ਮਾਨਸਾ, 17 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) 
ਸੜਕ ਨਿਰਮਾਣ ’ਚ ਮਾੜਾ ਮਟੀਰੀਅਲ ਵਰਤਣ ਅਤੇ ਇਸ ਵਿੱਚ ਭਿ੍ਰਸ਼ਟਾਚਾਰ ਹੋਣ ਨੂੰ ਲੈਕੇ ਪੰਜਾਬ ਸਰਕਾਰ ਨੇ ਮੰਡੀਕਰਨ ਬੋਰਡ ਮਾਨਸਾ ਦੇ ਜੇ.ਈ ਨੂੰ ਨੌਕਰੀਓ ਬਰਖਾਸਤ ਕਰ ਦਿੱਤਾ ਗਿਆ। ਮੁੱਖ ਮੰਤਰੀ ਫਲੈਗ ਸਕਿਊਟ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਮਾਖਾ ਚਹਿਲਾਂ ਵਾਇਆ ਰੱਲਾ-ਜੋਗਾ ਆਉਂਦੀ ਸੜਕ ਦੇ ਨਿਰਮਾਣ ਵਿੱਚ ਮਾੜਾ ਮਟਰੀਅਲ ਵਰਤੇ ਜਾਣ ਨੂੰ ਲੈਕੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ। ਮੁੱਖ ਮੰਤਰੀ ਵੱਲੋਂ ਆਪਣੀ ਫਲੈਗ ਸਕਿਊਟ ਟੀਮ ਭੇਜਕੇ ਇਸ ਸੜਕ ਦੇ ਮਟੀਰੀਅਲ ਦੀ ਜਾਂਚ ਕਰਨ ਉਪਰੰਤ ਪੰਜਾਬ ਮੰਡੀਬੋਰਡ ਮਾਨਸਾ ਦੇ ਜੇ.ਈ ਗੁਰਪ੍ਰੀਤ ਸਿੰਘ ’ਤੇ ਕਾਰਵਾਈ ਕਰਦਿਆਂ ਉਸ ਨੂੰ ਨੌਕਰੀਓ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਮੰਡੀ ਬੋਰਡ ਦੇ ਉਪਮੰਡਲ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ।
ਪਿੰਡ ਮਾਖਾ ਚਹਿਲਾਂ ਦੀ ਇਸ ਸੜਕ ਦਾ ਪਿਛਲੇ ਦਿਨੀਂ ਨਵ-ਨਿਰਮਾਣ ਹੋਇਆ ਸੀ। ਲੋਕਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਸੜਕ ਨੂੰ ਬਣਾਉਣ ਲਈ ਐਨਾ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਕਿ ਸੜਕ ਹੱਥਾਂ ਨਾਲ ਹੀ ਪੁਰ ਰਹੀ ਹੈ। ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਇਸ ਲਈ ਜਿੰਮੇਵਾਰ ਮੰਨਦਿਆਂ ਮੰਡੀ ਬੋਰਡ ਦੇ ਜੇ.ਈ ਗੁਰਪ੍ਰੀਤ ਸਿੰਘ ਨੂੰ ਨੌਕਰੀਓ ਬਰਖਾਸਤ ਕਰਨ ਦੇ ਨਾਲ-ਨਾਲ ਉਪ ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕਰਕੇ ਉਸ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਸੜਕ ਦੇ ਮਟੀਰੀਅਲ ਦੀ ਗੁਣਵੱਤਾ ਵਿੱਚ ਇਹ ਕਮੀ ਪਾਏ ਜਾਣ ’ਤੇ ਸਰਕਾਰ ਵੱਲੋਂ ਫੌਰੀ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

LEAVE A REPLY

Please enter your comment!
Please enter your name here