

ਨਵੰਬਰ 17 (ਸਾਰਾ ਯਹਾਂ/ਮੁੱਖ ਸੰਪਾਦਕ) ਰੋਟਰੀ ਇੰਸਟੀਚਿਊਟ 2025 ਦੀ ਮੇਜ਼ਬਾਨੀ ਇਸ ਸਾਲ ਰੋਟਰੀ ਜ਼ਿਲ੍ਹਾ 3011 ਅਤੇ 3012 ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਸਮਾਰੋਹ ਵਿੱਚ ਰੋਟਰੀ ਇੰਟਰਨੈਸ਼ਨਲ ਦੇ ਜੋਨ 4,5,6 ਅਤੇ 7 ਤੋਂ ਮੈਂਬਰਾਂ ਨੇ ਭਾਗ ਲਿਆ ਜਿਸ ਵਿੱਚ ਭਾਰਤ, ਨੇਪਾਲ, ਭੂਟਾਨ, ਸ੍ਰੀ ਲੰਕਾ ਸ਼ਾਮਲ ਹਨ। ਇਹ ਪ੍ਰੋਗਰਾਮ 11 ਨਵੰਬਰ ਤੋਂ 16 ਨਵੰਬਰ ਤੱਕ ਸੰਪਣ ਹੋਇਆ। ਇਸ ਪ੍ਰੋਗਰਾਮ ਦੇ ਕਨਵੀਨਰ ਰੋਟਰੀ ਡਾਇਰੈਕਟਰ ਕੇ.ਪੀ. ਨਗੇਸ਼ ਬੈਂਗਲੋਰ, ਸਹਿ-ਕਨਵੀਨਰ ਡਾਇਰੈਕਟਰ ਮੁਰੁਗਾਨੰਦਮ ਤਾਮਿਲਨਾਡੂ ਅਤੇ ਚੇਅਰਮੈਨ ਸਾਬਕਾ ਗਵਰਨਰ ਸ਼ਰਤ ਜੈਨ ਦਿੱਲੀ ਸਨ। ਇਸ ਸਮਾਰੋਹ ਦੇ ਮੁੱਖ ਮਹਿਮਾਨ ਇਟਲੀ ਦੇ ਰੋਟਰੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਫਰੈਂਸਿਸਕੋ ਐਰੀਜੋ ਅਤੇ ਉਹਨਾਂ ਦੀ ਪਤਨੀ ਐਨਾ ਮਾਰੀਆ ਸਨ ਜਿਹਨਾਂ ਨੇ ਇਸ ਸਾਲ ਦਾ ਥੀਮ ਯੁਨਾਇਟ ਫਾਰ ਗੁੱਡ ਦਿੱਤਾ ਹੈ। 11 ਤੋਂ 13 ਨਵੰਬਰ ਤੱਕ ਚਾਰ ਜੋਨਾਂ ਦੇ ਅਗਲੇ ਦੋ ਸਾਲਾਂ ਵਿੱਚ ਆਉਣ ਵਾਲੇ ਜ਼ਿਲ੍ਹਾ ਗਵਰਨਰ ਅਤੇ ਉਹਨਾਂ ਦੀਆਂ ਪਤਨੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਉਹ ਆਪਣੇ ਕਾਰਜਕਾਲ ਦੌਰਾਨ ਵੱਖ ਵੱਖ ਰੋਟਰੀ ਕਲੱਬਾਂ ਰਾਹੀਂ ਰੋਟਰੀ ਦੇ ਸਿਧਾਂਤਾਂ ਅਧੀਨ ਆਪਣੇ ਨਿਸ਼ਾਨੇ ਪ੍ਰਾਪਤ ਕਰ ਸਕਣ ਅਤੇ ਸਮਾਜ ਭਲਾਈ ਦੇ ਵੱਧ ਤੋਂ ਵੱਧ ਕੰਮ ਕਰ ਸਕਣ। ਇਸ ਤੋਂ ਇਲਾਵਾ ਇਹਨਾਂ ਰੋਟਰੀ ਜ਼ਿਲ੍ਹਿਆਂ ਦੇ ਫਾਉਂਡੇਸ਼ਨ ਚੇਅਰਮੈਨ, ਮੌਜੂਦਾ ਗਵਰਨਰ, ਟ੍ਰੇਨਿੰਗ ਚੇਅਰਮੈਨ, ਰੋਟਰੈਕਟ ਚੇਅਰਮੈਨ ਲਈ ਵੀ ਵੱਖ ਵੱਖ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ।ਇਹ ਪ੍ਰੋਗਰਾਮ ਦਿੱਲੀ ਦੇ ਅਸ਼ੋਕਾ ਕਨਵੈਨਸ਼ਨ ਹਾਲ ਅਤੇ ਮਾਨਕਸ਼ਾਹ ਸੈਂਟਰ ਵਿਖੇ ਹੋਇਆ।

14 ਤੋਂ 16 ਨਵੰਬਰ ਤੱਕ ਜਨਰਲ ਅਜਲਾਸ ਦਾ ਆਯੋਜਨ ਹਿੰਦੋਸਤਾਨ ਦੇ ਖੂਬਸੂਰਤ ਯਸੋਭੂਮੀ ਕਨਵੈਨਸ਼ਨ ਸੈਂਟਰ ਦਿੱਲੀ ਦਵਾਰਕਾ ਵਿੱਖੇ ਕੀਤਾ ਗਿਆ। ਜਿਸ ਵਿੱਚ ਚਾਰ ਜੋਨਾਂ ਦੇ ਭਾਰਤ, ਸ਼੍ਰੀ ਲੰਕਾ, ਨੇਪਾਲ ਅਤੇ ਭੂਟਾਨ ਦੇ 2000 ਤੋਂ ਵੱਧ ਡੈਲੀਗੇਟਸ ਨੇ ਭਾਗ ਲਿਆ। ਇਸ ਤੋਂ ਇਲਾਵਾ ਅਮਰੀਕਾ, ਇਟਲੀ, ਸਵੀਡਨ, ਬੈਲਜੀਅਮ ਤੋਂ ਮਹਿਮਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵੱਖ ਵੱਖ ਦੇਸ਼ਾਂ ਦੇ ਰਾਸ਼ਟਰੀ ਗੀਤ ਤੋਂ ਬਾਅਦ ਸ਼ਮਾ ਰੋਸ਼ਨ ਅਤੇ ਮਹਿਮਾਨਾਂ ਨੂੰ ਸਨਮਾਨ ਦੇਣ ਉਪਰੰਤ ਕੀਤੀ ਗਈ।
ਇਸ ਸੈਸ਼ਨ ਦੇ ਮੁੱਖ ਮਹਿਮਾਨ ਭਾਰਤ ਦੇ ਉਪ ਰਾਸ਼ਟਰਪਤੀ ਮਾਨਯੋਗ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਪੋਲੀਉ ਖਤਮ ਕਰਨ ਵਿੱਚ ਰੋਟਰੀ ਦੇ ਮਹਤਵਪੂਰਣ ਯੋਗਦਾਨ ਬਾਰੇ ਵਿਸ਼ੇਸ਼ ਜ਼ਿਕਰ ਕੀਤਾ ਅਤੇ ਕਿਹਾ ਕਿ ਕਿਸੇ ਸਮੇਂ ਵਿੱਚ ਉਹ ਖੁਦ ਰੋਟਰੈਕਟ ਕਲੱਬ ਦੇ ਮੈਂਬਰ ਵੀ ਰਹੇ ਹਨ।
16 ਨਵੰਬਰ ਨੂੰ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸੂਧਾਂਸੂ ਤਰੀਵੇਦੀ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਇੱਕਜੁੱਟ ਹੋਵੋ, ਵਿਰੋਧ ਕਰੋ ਅਤੇ ਅਗਵਾਈ ਕਰੋ ਵਿ ਤੇ ਬੋਲਦਿਆਂ ਦੂਸਰੇ ਪੱਛਮੀ ਦੇਸ਼ਾਂ ਭਾਰਤ ਦੀ ਆਰਥਿਕ ਵਿਵਸਥਾ ਅਤੇ ਭਾਰਤੀ ਸੰਸਕ੍ਰਿਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਚਰਚਾ ਦਿੰਦਿਆਂ ਭਰਪੂਰ ਸ਼ਲਾਘਾ ਕੀਤੀ।
ਆਰਟੀਫਿਸ਼ਲ ਇੰਟੈਲੀਜੈਂਸ ਉਪਰ ਇੱਕ ਛੋਟੇ ਬੱਚੇ ਰਾਹੁਲ ਜੌਹਨ ਵਲੋਂ ਬਹੁਤ ਸ਼ਾਨਦਾਰ ਤਰੀਕੇ ਨਾਲ ਚਾਨਣਾ ਪਾਇਆ। ਸ਼ਾਮ ਦੇ ਸ਼ਾਨਦਾਰ ਫੈਲੋਸ਼ਿਪ ਅਤੇ ਐਂਟਰਟੇਨਮੈਂਟ ਪ੍ਰੋਗਰਾਮ ਦਾ ਆਯੋਜਨ ਛਾਬੜਾ ਫਾਰਮਜ਼ ਵਿੱਖੇ ਕੀਤਾ ਗਿਆ।
ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟਸ ਤੋਂ ਇਲਾਵਾ ਇੰਟਰਨੈਸ਼ਨਲ ਵਾਇਸ ਪ੍ਰੈਜ਼ੀਡੈਂਟ,ਸਾਬਕਾ ਪ੍ਰੈਜ਼ੀਡੈਂਟਸ, ਸਾਬਕਾ ਡਾਇਰੈਕਟਰਜ਼ ਅਤੇ ਸਮੂਚੀ ਰੋਟਰੀ ਲੀਡਰਸ਼ਿਪ ਮੌਜੂਦ ਸੀ।
ਰੋਟਰੀ ਜ਼ਿਲ੍ਹਾ 3090 ਤੋਂ 19 ਮੈਂਬਰਾਂ ਅਤੇ 10 ਲੇਡੀਜ਼ ਨੇ ਭਾਗ ਲਿਆ ਜਿਹਨਾਂ ਵਿੱਚ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਅਮਜ਼ਦ ਅਲੀ, ਰਾਜਿੰਦਰ ਤਨੇਜਾ, ਭੁਪੇਸ਼ ਮਹਿਤਾ, ਅਮਿਤ ਸਿੰਗਲਾ, ਸ਼ਿਵ ਸ਼ੰਕਰ ਵਸ਼ਿਸ਼ਟ, ਅਸ਼ਵਨੀ ਸੱਚਦੇਵਾ, ਡਾਕਟਰ ਸੰਦੀਪ ਚੌਹਾਨ, ਘਨਸ਼ਿਆਮ ਕਾਂਸਲ, ਗੁਲਬਹਾਰ ਰਟੌਲ, ਡਾਕਟਰ ਵਿਸ਼ਵ ਬੰਦੂ ਦਿਕਸ਼ਿਤ, ਵਿਜੇ ਅਰੋੜਾ, ਰਾਜੀਵ ਗਰਗ, ਸੰਜੇ ਗੁਪਤਾ ਅਤੇ ਮੈਂਬਰ ਕਮਲ ਸ਼ਰਮਾ, ਨਾਗਰ ਮਿੱਤਲ, ਨਵੀਨ ਗਰਗ, ਇਸ਼ਚਤ ਜੈਨ, ਰਾਘਵ ਗੋਇਲ ਸ਼ਾਮਲ ਹਨ।























