

ਮਾਨਸਾ 30 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) : 36 ਸਾਲਾਂ ਦੀ ਬੇਦਾਗ ਅਤੇ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਅੱਜ ਸੁਪਰਡੈਂਟ ਗਰੇਡ-1 ਸ. ਅਮਰਜੀਤ ਸਿੰਘ ਸੇਵਾ ਮੁਕਤ ਹੋਏ। ਇਸ ਸੇਵਾ ਮੁਕਤੀ ਮੌਕੇ ਡਿਪਟੀ ਕਮਿਸ਼ਨਰ ਕਰਮਚਾਰੀ ਯੁਨੀਅਨ ਵੱਲੋਂ ਉਨ੍ਹਾਂ ਨਿੱਘੀ ਵਿਦਿਆਗੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ. ਕੁਲਵੰਤ ਸਿੰਘ ਆਈ.ਏ.ਐਸ., ਡਾ. ਗੁਰਲੀਨ ਕੌਰ ਸਿੱਧੂ ਨਵ-ਨਿਯੁਕਤ ਆਈ.ਏ.ਐਸ. ਅਤੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਪੀ.ਸੀ.ਐਸ. ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸੇਵਾ ਮੁਕਤੀ ਇੱਕ ਮੁਲਾਜ਼ਮ ਲਈ ਬਹੁਤ ਹੀ ਵੱਡਾ ਦਿਨ ਹੁੰਦਾ ਹੈ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਆਪਣੇ ਵਿਭਾਗ ਵਿੱਚ ਹੀ ਬਿਤਾਏ ਹੁੰਦੇ ਹਨ। ਉਨ੍ਹਾਂ ਜਿੱਥੇ ਸ. ਅਮਰਜੀਤ ਸਿੰਘ ਨੂੰ ਸੇਵਾ ਮੁਕਤੀ ਤੇ ਮੁਬਾਰਕਾਂ ਦਿੱਤੀਆਂ, ਉਥੇ ਹੀ ਸੇਵਾ ਮੁਕਤੀ ਤੋਂ ਬਾਅਦ ਵਾਲੇ ਜੀਵਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ।
ਸ. ਅਮਰਜੀਤ ਸਿੰਘ ਦਾ ਜਨਮ ਸਾਲ 1967 ਵਿੱਚ ਹੋਇਆ ਅਤੇ ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਸ਼੍ਰੀ ਮੁਕਤਸਰ ਸਾਹਿਬ, ਘੱਲ ਖੁਰਦ ਅਤੇ ਗਿੱਦੜਬਾਹਾ ਤੋਂ ਪ੍ਰਾਪਤ ਕੀਤੀ। ਸਾਲ 1989 ਵਿੱਚ ਇਹ ਡੀ.ਸੀ. ਦਫ਼ਤਰ ਫਰੀਦਕੋਟ ਵਿਖੇ ਬਤੌਰ ਕਲਰਕ ਭਰਤੀ ਹੋਏ ਅਤੇ 1997 ਵਿੱਚ ਸੀਨੀਅਰ ਸਹਾਇਕ ਵਜੋਂ ਪਦ-ਉਨੱਤ ਹੋਏ। ਕਰੀਬ 20 ਸਾਲਾਂ ਦੀ ਸਰਵਿਸ ਉਪਰੰਤ ਇਹ ਸੁਪਰਡੈਂਟ ਗਰੇਡ-2 ਬਣੇ ਅਤੇ 4 ਸਾਲ ਬਾਅਦ ਸੁਪਰਡੈਂਟ ਗਰੇਡ-1 ਵਜੋਂ ਤਰੱਕੀ ਮਿਲੀ। ਸਾਲ 1987 ਵਿੱਚ ਉਨ੍ਹਾਂ ਦਾ ਵਿਆਹ ਸ਼੍ਰੀਮਤੀ ਰਣਜੀਤ ਕੌਰ ਨਾਲ ਹੋਇਆ ਅਤੇ ਘਰ ਵਿੱਚ 2 ਬੱਚੇ ਇੱਕ ਪੁੱਤਰ ਅਮਨਦੀਪ ਸਿੰਘ ਅਤੇ ਪੁੱਤਰੀ ਡਾ. ਮਨਿੰਦਰ ਜੀਤ ਕੌਰ ਹੋਏ। ਅਮਨਦੀਪ ਸਿੰਘ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਅਤੇ ਪੁੱਤਰੀ ਚੰਡੀਗੜ੍ਹ ਗਰੁੱਪ ਆਫ਼ ਕਾਲਜ ਲਾਂਡਰਾਂ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਆਪਣੀ ਸੇਵਾ ਮੁਕਤੀ ਦੀ ਵਿਦਾਇਗੀ ਪਾਰਟੀ ਮੌਕੇ ਭਾਵੁਕ ਮਨ ਨਾਲ ਬੋਲਦਿਆਂ ਸ. ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਹੀ ਮੌਕੇ ਦੇ ਅਧਿਕਾਰੀਆਂ ਅਤੇ ਨਾਲ ਦੇ ਸਹਿ-ਕਰਮਚਾਰੀਆਂ ਦਾ ਸਹਿਯੋਗ ਅਤੇ ਪਿਆਰ ਮਿਲਦਾ ਰਿਹਾ ਹੈ, ਜਿਸਨੂੰ ਉਹ ਤਾ-ਉਮਰ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ 36 ਸਾਲਾਂ ਦੀ ਸਰਵਿਸ ਤੋਂ ਬਾਅਦ ਅੱਜ ਵਿਦਾਇਗੀ ਮੌਕੇ ਜਿੱਥੇ ਮਨ ਵਿੱਚ ਰਿਟਾਇਰਮੈਂਟ ਦੀ ਖੁਸ਼ੀ ਹੈ, ਉਥੇ ਹੀ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਜਾਣ ਕਾਰਨ ਮਨ ਕਾਫ਼ੀ ਬੇਚੈਨ ਹੈ।
ਇਸ ਮੌਕੇ ਅਮਰਜੀਤ ਸਿੰਘ ਦੇ ਮਾਤਾ ਜੀ ਨਸੀਬ ਕੌਰ, ਸੁਪਰਡੈਂਟ ਸਕੁੰਤਲਾ ਰਾਣੀ, ਸੁਪਰਡੈਂਟ ਸਤਬੀਰ ਕੁਮਾਰ, ਪ੍ਰਧਾਨ ਡੀ.ਸੀ. ਦਫ਼ਤਰ ਦਰਜਾ-3 ਕਰਮਚਾਰੀ ਯੁਨੀਅਨ ਹਰਪ੍ਰੀਤ ਸਿੰਘ (ਐਮ.ਏ.), ਗੁਰਪ੍ਰੀਤ ਕੌਰ, ਇੰਜੀਨਿਅਰ ਤਰੁਣਪ੍ਰੀਤ ਸਿੰਘ, ਸੁਪਰਡੈਂਟ ਰਿਟਾ. ਰਮੇਸ਼ ਬੱਸੀ, ਸੁਪਰਡੈਂਟ ਰਿਟਾ. ਭਗਵੰਤ ਰਾਏ, ਸੁਪਰਡੈਂਟ ਰਿਟਾ. ਰਾਜ ਕੁਮਾਰ, ਸੀਨੀਅਰ ਸਹਾਇਕ ਰਿਟਾ. ਸ਼ਾਮ ਲਾਲ, ਚਮਨ ਲਾਲ, ਸੁਰਿੰਦਰ ਪਾਲ, ਗੁਰਦੀਪ ਸਿੰਘ ਜੋਗਾ, ਜਸਮੇਲ ਕੌਰ, ਕੁਲਵਿੰਦਰ ਸਿੰਘ ਕਾਲਾ, ਅਨੂਪ ਸਿੰਘ, ਸੋਨੀ, ਹਰਵਿੰਦਰ ਸਿੰਘ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।























