*ਸੇਵਾ ਭਾਰਤੀ ਨੇ ਕਰੋਨਾ ਦੇ ਬਚਾਅ ਲਈ ਸਿਹਤ ਵਿਭਾਗ ਨੂੰ ਦਿੱਤੇ ਉਪਕਰਨ*

0
24

ਬੁਢਲਾਡਾ 10 ਜੂਨ (ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸੇਵਾ ਭਾਰਤੀ ਸੰਸਥਾ ਵੱਲੋਂ ਵਿਦੇਸ਼ੀ ਸਹਿਯੋਗੀਆ ਦੇ ਸਹਿਯੋਗ ਨਾਲ ਕਰੋਨਾ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਸਹਿਯੋਗ ਪਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਅਧੀਨ ਜਿਲ੍ਹੇ ਦੇ ਸਿਵਲ ਸਰਜਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੇਵਾ ਭਾਰਤੀ ਦੀ ਟੀਮ ਵੱਲੋਂ ਦੋ ਆਕਸੀਜਨ ਕੰਟੈਨਰ, ਇੱਕ ਆਕਸੀਜਨ ਥਰਮਾਮੀਟਰ, ਚਾਰ ਨਿਬਲਾਈਜਰ ਜਿਲ੍ਹਾ ਨੋਡਲ ਅਫਸਰ ਡਾਕਟਰ ਰਣਜੀਤ ਰਾਏ ਨੂੰ ਭੇਂਟ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸੇਵਾ ਭਾਰਤੀ ਦੇ ਐਡਵੋਕੇਟ ਜਤਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸੰਸਥਾ ਲੰਬੇ ਸਮੇ ਤੋਂ ਮਾਨਵਤਾ ਦੀ ਸੇਵਾ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਾਮਾਰੀ ਦੇ ਪਹਿਲੇ ਅਤੇ ਦੂਸਰੇ ਚਰਨ ਦੋਰਾਨ ਲੋੜਵੰਦਾ ਨੂੰ ਜਿੱਥੇ ਲੰਗਰ ਮੁਹੱਈਆ ਕੀਤਾ ਗਿਆ ਉੱਥੇ ਕਰੋਨਾ ਇਤਿਆਤ ਵਜੋਂ ਹਵਨ ਯੱਗ ਬਾਲਟੀਆਂ ਰਾਹੀਂ ਵਾਰਡਾਂ ਵਿੱਚ ਸੁੱਧ ਵਾਤਾਵਰਨ ਦੇਣ ਲਈ ਹਵਨ ਸਮੱਗਰੀ ਦਾ ਪ੍ਰਯੋਗ ਕੀਤਾ ਗਿਆ ਤਾਂ ਜ਼ੋ ਦੂਸਿਤ ਕਰੋਨਾ ਮਹਾਮਾਰੀ ਦੇ ਮਾਹੌਲ ਨੂੰ ਠੀਕ ਕੀਤਾ ਜਾ ਸਕੇ। ਇਸ ਮੌਕੇ ਤੇ ਸ਼ਤੀਸ ਖਿੱਪਲ, ਮੁਨੀਸ਼, ਪ੍ਰੇਮ ਕੁਮਾਰ, ਕੁਲਜੀਤ ਪਾਠਕ, ਨਰਿੰਦਰ ਕੁਮਾਰ, ਪ੍ਰਧਾਨ ਹੇਮ ਰਾਜ, ਰਾਜ ਕੁਮਾਰ, ਮੁਨੀਸ਼ ਕੁਮਾਰ, ਸੁਮੀਤ ਕੁਮਾਰ, ਅਮਰਨਾਥ, ਅਮਿਤ ਕੁਮਾਰ, ਮੇਘ ਰਾਜ ਆਦਿ ਹਾਜ਼ਰ ਸਨ। ਇਸ ਮੌਕੇ ਤੇ ਬੋਲਦਿਆਂ ਡਾਕਟਰ ਰਣਜੀਤ ਰਾਏ ਨੇ ਸੇਵਾ ਭਾਰਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਸਮਾਜਸੇਵੀ ਸੰਸਥਾਵਾਂ ਦੀ ਭੂਮਿਕਾ ਸਲਾਘਾਯੋਗ ਰਹੀ ਹੈ।

LEAVE A REPLY

Please enter your comment!
Please enter your name here