*ਸੀਵਰੇਜ਼ ਦੇ ਨਾਸਕ ਪ੍ਰਬੰਧਾ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜ਼ੀ*

0
12

ਬੁਢਲਾਡਾ 10 ਜੂਨ(ਅਮਨ ਮੇਹਤਾ) ਸਥਾਨਕ ਸ਼ਹਿਰ ਅੰਦਰ ਸੀਵਰੇਜ਼ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੇਗੂ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਈਆ ਹੈ। ਜਿਸ ਕਾਰਨ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ਵਿੱਚ ਪਿਛਲੇ ਚਾਰ ਦਿਨਾ ਤੋਂ ਨਾਲੀਆਂ ਦਾ ਪਾਣੀ ਓਵਰ ਫਲੋਅ ਹੋ ਕੇ ਲੋਕਾਂ ਦਾ ਘਰਾਂ ਤੱਕ ਆ ਚੁੱਕਾ ਹੈ। ਜਿੱਥੇ ਉਨ੍ਹਾਂ ਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਕੇ ਸਮੱਸਿਆ ਦੇ ਹੱਲ ਲਈ ਫੋਰੀ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਹਵਾ ਵਿੱਚ ਬਦਬੂ ਫੈਲੀ ਹੋਈ ਹੈ, ਗੰਦੇ ਪਾਣੀ ਵਿੱਚ ਪੀਣ ਵਾਲਾ ਪਾਣੀ ਮਿਲ ਗਿਆ ਹੈ ਜਿਸ ਕਰਕੇ ਡੇੈਗੂ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਪੂਰਾ ਖਤਰਾ ਹੈ। ਮੇਰੇ ਵੱਲੋਂ ਵਿਭਾਗ ਦੇ ਐਕਸੀਅਨ, ਐਸ ਡੀ ਓ ਅਤੇ ਜੇਈ ਨੂੰ ਧਿਆਨ ਵਿੱਚ ਲਿਆਦਾ ਜਾ ਚੁੱਕਿਆ ਹੈ ਪਰ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ। ਅੱਜ ਤੱਪਦੀ ਗਰਮੀ ਵਿੱਚ ਵਾਰਡਾਂ ਦੇ ਵਸਨੀਕ ਧਰਨਿਆ ਤੇ ਬੈਠਣ ਲਈ ਮਜਬੂਰ ਹੋ ਰਹੇ ਹਨ।  ਮਾਨਸੂਨ ਸਿਰ ਤੇ ਹੋਣ ਕਾਰਨ ਇਹ ਸਮੱਸਿਆ ਲੋਕਾਂ ਲਈ ਘਾਤਕ ਸਿੱਧ ਹੋ ਸਕਦੀ ਹੈ। ਦੁਸਰੇ ਪਾਸੇ ਵਾਰਡ ਨੰਬਰ 15 ਚੋੜੀ ਗਲੀ ਖੇਤਰ ਵਿੱਚ ਨਗਰ ਕੋਸਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੁੱਝ ਕੋਸਲਰਾਂ ਨੇ ਵਾਰਡ ਦੇ ਲੋਕਾਂ ਨਾਲ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਖਿਲਾਫ ਨਾਸਕ ਪ੍ਰਬੰਧਾ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਤੇ ਕਾਗਰਸੀ ਆਗੂ ਗੁਰਪ੍ਰੀਤ ਸਿੰਘ ਵਿਰਕ, ਤਰਜੀਤ ਚਹਿਲ, ਲਵਲੀ ਬੋੜਾਵਾਲੀਆ, ਟਿੰਕੂ ਮਦਾਨ,ਨਰੇਸ਼ ਕੁਮਾਰ  ਕੋਸਲਰ,ਅਤੇ  ਸੰਜੀਵ ਕਾਠ,   ਹਾਜ਼ਰ ਸਨ।

LEAVE A REPLY

Please enter your comment!
Please enter your name here