ਸੂਬੇ ਤੇ ਸੈਂਟਰ ਵਿੱਚ ਆਪਣੀ ਸਰਕਾਰ ਹੁੰਦਿਆ ਬੀਬਾ ਬਾਦਲ ਨੇ ਲੋਕਾਂ ਲਈ ਕੁੱਝ ਨਹੀ ਕੀਤਾ- ਰਾਜਾ ਵੜਿੰਗ

0
25

ਜੋਗਾ 14 ਮਈ (ਗੋਪਾਲ ਅਕਲੀਆ)-ਸੂਬੇ ਦੀ ਖੁਸ਼ਹਾਲੀ ਲਈ ਬਾਦਲਾ ਦਾ ਹੰਕਾਰ ਤੋੜਨਾ ਜਰੂਰੀ। ਇਹ ਗੱਲ ਪਿੰਡ ਅਕਲੀਆ ਅਤੇ ਹੋਰਨਾਂ ਪਿੰਡਾਂ ਵਿਖੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਹੀ। ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਹੋਈਆ, ਨਸ਼ਾ ਦਾ ਸ਼ਰੇਆਮ ਵਪਾਰ ਚਲਦਾ ਰਿਹਾ, ਪਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਦੋਸ਼ੀਆ ਤੇ ਕੋਈ ਕਾਰਵਾਈ ਨਹੀ ਕੀਤੀ, ਜਦ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੂਬੇ ਤੇ ਸੈਂਟਰ ਵਿੱਚ ਆਪਣੀ ਸਰਕਾਰ ਹੁੰਦਿਆ ਵੀ ਦੋਸ਼ੀਆ ਸਜਾਵਾ ਦਿਵਾਉਣ ਵਿੱਚ ਕੋਈ ਦਿਲਚਸਪੀ ਨਹੀ ਦਿਖਾਈ। ਰਾਜਾ ਵੜਿੰਗ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆ ਕਰਨ ਵਾਲੇ ਦੋਸ਼ੀਆ ਅਤੇ ਨਸ਼ਾ ਤਸਕਰਾਂ ਨੂੰ ਬਖ਼ਸਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬਾ ਬਾਦਲ ਸੂਬੇ ਅਤੇ ਕੇਂਦਰ ਵਿੱਚ ਆਪਣੀ ਸਰਕਾਰੀ ਹੁੰਦਿਆ ਬਠਿੰਡਾ ਹਲਕੇ ਦਾ ਕੋਈ ਵਿਕਾਸ ਨਹੀ ਕਰ ਸਕੇ, ਜਦਕਿ ਬੀਬਾ ਬਾਦਲ ਲਈ ਬਠਿੰਡਾ ਵਾਸੀਆ ਨੂੰ ਨਵਾਂ ਰੁਜਗਾਰ ਦੇਣਾ ਕੋਈ ਖਾਸ ਗੱਲ ਨਹੀ ਸੀ, ਉਨ੍ਹਾਂ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਲਈ ਬਾਦਲਾ ਦਾ ਹੰਕਾਰ ਤੋੜਨਾ ਜਰੂਰੀ ਹੈ, ਤਾਂ ਹੀ ਸੂਬੇ ਦਾ ਭਲਾ ਹੋ ਸਕਦਾ ਹੈ। ਰਾਜ ਵੜਿੰਗ ਨੇ ਲੋਕਾਂ ਨੂੰ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਪਾਰਟੀ ਵੱਲੋਂ ਜਾਰੀ ਕੀਤੇ ਜਾਣੇ ਕੰਮਾਂ ਦੇ ਚੋਣ ਮੈਨੀਫੇਸਟੋ ਵਿੱਚ ਦਿੱਤੀਆ ਜਾਣ ਵਾਲੀਆ ਵਾਲੀ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਲੋਕਾਂ ਨੂੰ ਦੇਸ਼ ਦੀ ਤਰੱਕੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾ ਪਾਉਣ ਦੀ ਅਪੀਲ ਕਰਦਿਆ ਵਿਸ਼ਵਾਸ ਦਿਵਾਇਆ ਕਿ ਜਿੱਤ ਹਾਸਲ ਕਰਕੇ ਪਾਰਲੀਮੈਂਟ ਜਾਣ ਤੋਂ ਬਾਅਦ ਉਹ ਹਲਕੇ ਦੀ ਤਰੱਕੀ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ ਅਤੇ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਨੂੰ ਵੀ ਕਿਸੇ ਦਫ਼ਤਰ ਦੀ ਜਾਣ ਦੀ ਲੋੜ ਨਹੀ ਪੈਣੀ, ਕਿਉਕਿ ਉਹ ਹਰ ਪਿੰਡ-ੰਿਪੰਡ ਜਾਂ ਲੋਕਾਂ ਦੀ ਹਰ ਮੁਸ਼ਕਲਾ ਦਾ ਹੱਲ ਕਰਨਗੇ। ਜੋਗਾ ਵਿਖੇ ਕਾਂਗਰਸੀ ਵਰਕਰਾਂ  ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੱਡੂਆਂ ਨਾਲ ਤੋਲਿਆ ਗਿਆ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਹਲਕੇ ਦੀ ਤਰੱਕੀ ਲਈ ਰਾਜਾ ਵੜਿੰਗ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਕਾਂਗਰਸ ਰਾਹੁਲ ਬ੍ਰਿਗੇਡ ਦੇ ਸੂਬਾ ਸਕੱਤਰ ਦੀਪਇੰਦਰ ਸਿੰਘ ਅਕਲੀਆ, ਨਵਦੀਪ ਸਿੰਘ ਅੱਪੀ ਝੱਬਰ, ਸੁੱਖੀ ਜੋਗਾ, ਰਾਜੇਸ਼ ਕੁਮਾਰ, ਸੱਤਪਾਲ ਸਿੰਗਲਾ, ਮੱਖਣ ਸਿੰਘ ਅਕਲੀਆ, ਭੋਲਾ ਸਿੰਘ, ਡਾ. ਬਲਜੀਤ ਸਿੰਘ, ਗੁਰਜੰਟ ਸਿੰਘ ਅਕਲੀਆ, ਪੰਚ ਗੁਰਕੇਵਲ ਸਿੰਘ ਤੇ ਪ੍ਰਗਟ ਸਿੰਘ, ਬਲਦੇਵ ਸਿੰਘ ਰੜ੍ਹ,  ਕੌਸ਼ਲਰ ਰਾਜਿੰਦਰ ਸਿੰਘ ਮਿੰਟੂ,  ਜਰਨੈਲ ਸਿੰਘ ਜੋਗਾ, ਬੂਟਾ ਸਿੰਘ ਮਾਨ, ਆਦਿ ਕਾਂਗਰਸੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। 

LEAVE A REPLY

Please enter your comment!
Please enter your name here