ਭੁਪਾਲ ਦੇ ਬੱਚਿਆਂ ਨੇ ਬਾਰ੍ਹਵੀਂ ਜਮਾਤ ਨਤੀਜੇ ਚੋਂ ਮਾਰੀਆ ਮੱਲ੍ਹਾਂ

0
49

ਜੋਗਾ 14 ਮਈ (ਗੋਪਾਲ ਅਕਲੀਆ)-ਵੱਖ-ਵੱਖ ਖੇਤਰ ਵਿੱਚ ਮੱਲਾਂ ਮਾਰ ਰਹੇ ਸਨਾਵਰ ਸਮਾਰਟ ਸਕੂਲ ਭੁਪਾਲ ਦੇ ਵਿਦਿਆਰਥੀਆਂ ਦਾ ਬਾਰਵੀਂ ਕਲਾਸ ਮੈਡੀਕਲ,ਨਾਨ-ਮੈਡੀਕਲ ਅਤੇ ਆਰਟਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਸਕੂਲ ਦੇ ਬਾਰਵੀਂ ਦਾ ਨਤੀਜਾ ਸੌਂ ਫੀਸਦੀ ਰਿਹਾ ਅਤੇ ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚੋਂ ਜਸ਼ਨਦੀਪ ਕੌਰ ਨੇ ਮੈਡੀਕਲ ਵਿੱਚੋਂ 89.1 ਫੀਸਦੀ ਅੰਕ, ਸੰਦੀਪ ਕੌਰ ਨੇ ਮੈਡੀਕਲ ਵਿੱਚੋਂ 88.2 ਫੀਸਦੀ ਅੰਕ, ਲਵਪ੍ਰੀਤ ਕੌਰ ਨੇ ਨਾਨ-ਮੈਡੀਕਲ ਵਿੱਚੋਂ 88.2 ਫੀਸਦੀ ਅੰਕ, ਜਸਪ੍ਰੀਤ ਕੌਰ ਨੇ ਨਾਨ-ਮੈਡੀਕਲ ਵਿੱਚੋਂ 87.7 ਫੀਸ਼ਦੀ ਅੰਕ ਅਤੇ ਆਰਟਸ ਗਰੁੱਪ ਵਿੱਚੋਂ ਧਰਮਪ੍ਰੀਤ ਸਿੰਘ ਨੇ 83.11 ਫੀਸਦੀ ਅੰਕ, ਖੁਸ਼ਪ੍ਰੀਤ ਕੌਰ 82.88 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਮਾਤ ਦੇ ਹੋਰਨਾਂ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਕੂਲ ਪ੍ਰਬੰਧਕੀ ਕਮੇਟੀ ਦੇ ਫਾਇਨਾਸ਼ ਡਾਇਰੈਕਟਰ ਗੁਰਜੰਟ ਸਿੰਘ ਸਿੱਧੂ, ਅਡਵਾਇਜ਼ਰੀ ਬੋਰਡ ਦੇ ਡਾਇਰੈਕਟਰ ਕੌਰ ਸਿੰਘ ਮਾਨ, ਚੇਅਰਮੈਂਨ ਸੰਦੀਪ ਸਿੰਘ ਮਾਨ ਤੇ ਸਕੂਲ ਪ੍ਰਿੰਸੀਪਲ ਬਲਜੀਤ ਸਿੰਘ ਬੱਲੀ ਨੇ ਮੋਹਰੀ ਵਿਦਿਆਰਥੀਆਂ, ਸਕੂਲ ਸਟਾਫ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here