

ਮਾਨਸਾ 15 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਨਰਿੰਦਰ ਕੌਰ ਬੁਰਜ ਦੇ ਵੱਡੇ ਭਰਾ ਬਲਜੀਤ ਸਿੰਘ ਗਿੱਲ 45 ਸਾਲ ਦਾ ਦੇਹਾਂਤ ਹੋ ਗਿਆ।
ਪਿਛਲੇ 14 ਸਾਲਾਂ ਤੋਂ ਮਾਨਸਾ ਜਿਲੇ ਦੇ ਕਾਮਰੇਡ ‘ਜੀਤਾ ਕੌਰ ਯਾਦਗਰ’ ਭਵਨ ਤੋਂ ਸਮਾਜ ਲਈ ਕਾਰਜ ਕਰ ਰਹੇ ਜਨਤਕ ਆਗੂ ਨਰਿੰਦਰ ਕੌਰ ਬੁਰਜ ਨਾਲ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਆਗੂ ਅਤੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਜਰਨਲਿਸਟ ਰਾਜਵਿੰਦਰ ਰੌਂਤਾ, ਮੈਡੀਕਲ ਪਰੈਕਟੀਸਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ.ਧੰਨਾ ਮੱਲ ਗੋਇਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੋਨੀ ਬੁਢਲਾਡਾ ,ਡਾਕਟਰ ਹਰਗੁਰਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ,ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ,ਔਰਤ ਵਿੰਗ ਦੇ ਆਗੂ ਕਿਰਨਦੀਪ ਕੌਰ ਭੀਖੀ,ਗਗਨਦੀਪ ਕੌਰ ਤਲਵੰਡੀ ਸਾਬੋ,ਕਵਿੱਤਰੀ ਨਰਿੰਦਰਪਾਲ ਕੌਰ,ਆਮ ਆਦਮੀ ਪਾਰਟੀ ਦੇ ਪਰਮਜੀਤ ਕੌਰ, ਡਾਕਟਰ ਸੁਖਵਿੰਦਰ ਸਿੰਘ ਜਿਲ੍ਹਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਸ਼ਰਮਾ,ਜਿਲ੍ਹਾ ਆਗੂ ਅਮਨਦੀਪ ਮਾਛੀ ਕੇ,ਮਾ ਗੁਰਪਿਆਰ ਮੁਹਾਲੀ,ਗਗਨਦੀਪ ਰੌਂਤਾ ਲੁਧਿਆਣਾ,ਨੌਜਵਾਨ ਸਭਾ ਆਗੂ ਕਰਮ ਰਾਮਾ,ਐੱਸ ਡੀ ਓ ਗੁਰਮੀਤ ਸਿੰਘ,ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ,ਹਰਬੰਸ ਸਿੰਘ ਢਿੱਲੋਂ,ਕਾ ਸੁਖਦੇਵ ਭੋਲਾ,ਕਵੀ ਪਰਸ਼ੋਤਮ ਪੱਤੋਂ,ਰਣਜੀਤ ਬਾਵਾ,ਇਸਤਰੀ ਭਲਾਈ ਸਭਾ ਦੇ ਆਗੂ ਵੀਨਾ ਅਗਰਵਾਲ ਆਦਿ ਨੇ ਮਰਹੂਮ ਪਿਆਰਾ ਸਿੰਘ ਗਿੱਲ ਪਰਿਵਾਰ ਤੇ ਨਰਿੰਦਰ ਕੌਰ ਬੁਰਜ ਹਮੀਰਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਲਜੀਤ ਸਿੰਘ ਗਿੱਲ ਨਮਿਤ ਰਖਾਏ ਗਏ ਪਾਠ ਦਾ ਭੋਗ 16 ਮਾਰਚ ਦਿਨ ਐਤਵਾਰ ਨੂੰ ਗੁਰਦਵਾਰਾ ਬਾਬਾ ਬੰਸਰੀ ਵਾਲਾ ਪਿੰਡ ਬੁਰਜ ਹਮੀਰਾ ਵਿਖੇ ਬਾਅਦ ਦੁਪਿਹਰ ਬਾਰਾਂ ਵਜੇ ਪਵੇਗਾ।























