*ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਹੋਲਾ ਮਹੱਲਾ ਦੀਆਂ ਸੰਗਤ ਲਈ ਬੰਗਿਆਂ ‘ਚ ਲਾਇਆ ਲੰਗਰ*

0
12

ਫਗਵਾੜਾ 15 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਹੋਲੀ ਦੇ ਸ਼ੁਭ ਮੌਕੇ ’ਤੇ ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਕਲੱਬ ਦੇ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੀ ਅਗਵਾਈ ਹੇਠ ਹੋਲਾ ਮਹੱਲਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਵਿਚ ਰਾਇਲ ਰਿਟਰੀਟ ਰਿਜ਼ੋਰਟ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਕੜ੍ਹੀ, ਚੌਲ, ਦਾਲ, ਰੋਟੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ। ਲਾਇਨਜ਼ ਮੈਂਬਰਾਂ ਨੇ ਸੰਗਤਾਂ ਨੂੰ ਬਹੁਤ ਪ੍ਰੇਮ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਵਰਤਾਈ। ਇਸ ਮੌਕੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਨੇ ਸਾਰਿਆਂ ਨੂੰ ਹੋਲੀ ਅਤੇ ਹੋਲਾ ਮਹੱਲਾ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਲਾਇਨ ਹਾਂਡਾ ਨੇ ਕਿਹਾ ਕਿ ਭਾਰਤ ਦੇ ਤਿਉਹਾਰ ਜੀਵਨ ਵਿੱਚ ਉਤਸ਼ਾਹ ਅਤੇ ਜੋਸ਼ ਵਧਾਉਂਦੇ ਹਨ ਅਤੇ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੇ ਪ੍ਰਤੀਕ ਵੀ ਹਨ। ਸਾਨੂੰ ਇਹ ਸਾਰੇ ਤਿਉਹਾਰ ਇਕੱਠੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਏਕਤਾ ਅਤੇ ਭਾਈਚਾਰਾ ਮਜ਼ਬੂਤ ਬਣਿਆ ਰਹੇ। ਲੰਗਰ ਦੀ ਵੰਡ ਵਿੱਚ ਲਾਇਨ ਅਜੈ ਭਗਤ, ਲਾਇਨ ਰਾਜਨ ਧਵਨ, ਗੁਰਦਿਆਲ ਸਿੰਘ, ਹਰਪ੍ਰੀਤ ਸ਼ੰਕਰ, ਤਲਵਿੰਦਰ ਸਿੰਘ ਬਾਬਾ, ਸੰਤੋਸ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਲੰਗਰ ਦੀ ਸਮਾਪਤੀ ਮੌਕੇ ਅਜੈ ਭਗਤ ਅਤੇ ਮੋਨਾ ਭਗਤ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here