ਸੁੱਖ ਕਾਹਲਵਾਂ ਦਾ ਸਾਥੀ ਡੇਢ ਕਿਲੋ ਅਫੀਮ ਸਣੇ ਕਾਬੂ, ਭਰਾ, ਪੁੱਤਰ ਅਤੇ ਭਤੀਜਾ ਵੀ ਨੱਪੇ

0
4

ਸੰਗਰੂਰ, 16 ਜੁਲਾਈ (ਸਾਰਾ ਯਹਾ )  ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਸੁੱਖਾ ਕਾਹਲਵਾਂ ਦੇ ਸਾਥੀ  ਨੂੰ ਉਸਦੇ ਭਰਾ, ਪੁੱਤਰ ਅਤੇ ਭਤੀਜੇ ਨੂੰ ਪੁਲਿਸ ਨੇ ਕਾਬੂ ਕਰਕੇ 1 ਕਿਲੋ 500 ਗ੍ਰਾਮ ਅਫੀਮ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਧੂਰੀ ਨੇ ਸਮੇਤ ਪੁਲਿਸ ਪਾਰਟੀ ਮੁਖਬਰੀ ਦੇ ਅਧਾਰ ‘ਤੇ   ਜਾਮਿਨ ਖਾਨ ਪੁੱਤਰ ਖਚੇੜੂ ਖਾਨ, ਆਦਿਲ ਖਾਨ ਪੁੱਤਰ ਜਾਮਿਨ ਖਾਨ, ਸੋਕੀਨ ਖਾਨ ਪੁੱਤਰ ਖਚੇੜੂ ਖਾਨ, ਸਾਹਰੁਖ ਖਾਨ ਪੁੱਤਰ ਸੋਕੀਨ ਖਾਨ ਵਾਸੀ ਵਾਰਡ ਨੰ: 16 ਮਕਾਨ ਨੰ: 842 ਬੱਲਰਾ ਰੋਡ ਨੇੜੇ ਡੀ.ਏ.ਵੀ. ਸਕੂਲ ਜਾਖਲ ਮੰਡੀ ਜਿਲ੍ਹਾ ਫਤਿਆਬਾਦ (ਹਰਿਆਣਾ) ਖਿਲਾਫ਼ ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ‘ਚ ਲਿਆਂਦੀ ।  ਮਾਰਕਿਟ ਕਮੇਟੀ ਧੂਰੀ ‘ਚ ਨਾਕਾਬੰਦੀ ਦੌਰਾਨ ਕਾਰ ਨੰ: ਪੀ.ਬੀ. 11ਬੀਬੀ 7562 ਸਕਾਰਪੀਓ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਜਿਸਨੂੰ ਅਕਾਸ਼ਦੀਪ ਸਿੰਘ ਔਲਖ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਨੇ ਮੌਕੇ ਤੇ ਜਾ ਕੇ ਤਸਦੀਕ ਕੀਤਾ।
ਸੀ.ਆਰ.ਪੀ.ਐਫ. ‘ਚ ਮੈਡੀਕਲ ਪੈਨਸ਼ਨ ‘ਤੇ ਆਇਆ ਹੋਇਆ ਸੀ ਮੁੱਖ ਦੋਸ਼ੀ
ਗਰਗ ਅੱਗੇ ਦੱਸਿਆ ਕਿ ਦੋਸ਼ੀ ਜਾਮਿਨ ਖਾਨ ਸੀ.ਆਰ.ਪੀ.ਐਫ. ਵਿੱਚ ਸਬ ਇੰਸਪੈਕਟਰ ਸਾਲ 1982 ਵਿੱਚ ਮੈਡੀਕਲ ਪੈਨਸ਼ਨ ‘ਤੇ ਆਇਆ ਹੋਇਆ। ਮੈਡੀਕਲ ਪੈਨਸ਼ਨ ਆਉਣ ਤੋਂ ਬਾਅਦ ਕਰੀਮੀਨਲ ਕੈਟਾਗਿਰੀ ਵਿੱਚ ਸਰਗਰਮ ਹੋਣ ਤੋਂ ਬਾਅਦ ਇਸਦੀ ਸਾਲ 1997 ਵਿੱਚ ਪੈਨਸ਼ਨ ਬੰਦ ਹੋ ਗਈ।
ਸੁੱਖ ਕਾਹਲਵਾਂ ਗੈਂਗ ਦਾ ਬਣਿਆ ਸਾਥੀ
ਜਾਮਿਨ ਦੇ ਸਬੰਧ ਸੁੱਖ ਕਾਹਲਵਾਂ ਕਰੀਮੀਨਨ ਗੈਂਗ ਨਾਲ ਹੋ ਗਏ ਤੇ ਸੁੱਖ ਕਾਹਲਵਾਂ ਇਸਦੇ ਘਰ ਠਹਿਰਦਾ ਰਿਹਾ ਇਸਨੇ ਗੈਂਗ ਨਾਲ ਮਿਲ ਕੇ ਜਲੰਧਰ, ਫਤਿਹਾਬਾਦ, ਸਿਟੀ ਟੋਹਾਣਾ ਵਿਖੇ ਵਾਰਦਾਤਾਂ ਕੀਤੀਆਂ ਜਿਸ ਸਬੰਧੀ ਮੁਕੱਦਮੇ ਦਰਜ ਹਨ। ਇਸ ਦੇ ਖਿਲਾਫ਼ ਲੁੱਟ ਖੋਹਾਂ ਤੇ ਐਨ.ਡੀ. ਪੀ.ਐਸ.ਐਕਟ ਤਹਿਤ ਦੇ ਵੱਖ-ਵੱਖ ਥਾਣਿਆਂ ‘ਚ 6 ਮਾਮਲੇ ਦਰਜ ਹਨ।
ਦੁੱਧ ਟਰੇਨ ਰਾਹੀਂ ਮੱਧ ਪ੍ਰਦੇਸ਼ ‘ਤੇ ਲਿਆਏ ਸੀ ਅਫੀਮ
ਐਸ.ਐਸ.ਪੀ. ਗਰਗ ਨੇ ਦੱਸਿਆ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਸ਼ਿਵਪੁਰੀ ਨੇੜੇ ਪਿੰਡ ਕਨਗਲਾ (ਮੱਧ ਪ੍ਰਦੇਸ਼) ਤੋਂ ਸੱਤੂ ਨਾਮ ਦੇ ਵਿਅਕਤੀ ਕੋਲੋਂ ਤਰਲ ਅਫੀਮ (ਦੁੱਧ) ਟਰੇਨ ਰਾਹੀਂ ਲੈ ਕੇ ਆਇਆ ਸੀ ਇਸੇ ਦੌਰਾਨ ਇਸਦੇ ਲੜਕੇ ਆਦਿਲ ਖਾਂ ਦੇ ਨਿਕਾਹ ਬਾਰੇ ਗੱਲਬਾਤ ਦਾ ਪ੍ਰੋਗਰਾਮ ਬਣ ਗਿਆ ਜੋ ਸਮੇਤ ਆਪਣੇ ਲੜਕੇ ਆਦਿਲ ਖਾਂ ਆਪਣੇ ਭਰਾ ਸੌਕੀਨ ਖਾਂ ਅਤੇ ਆਪਣੇ ਭਤੀਜੇ ਸਾਹਰੁਖ ਖਾਂ ਪੁੱਤਰ ਸੌਕੀਨ ਉਕਤ ਦੇ ਆਪਣੀ ਸਕਾਰਪੀਓ ਗੱਡੀ ਵਿੱਚ ਅਫੀਮ ਵਾਲਾ ਬੈਗ ਅਤੇ ਦੋ ਮਠਿਆਈ ਦੇ ਡੱਬੇ ਰੱਖ ਕੇ ਸਮਰਾਲਾ ਚੌਂਕ ਲੁਧਿਆਣਾ ਵਿਖੇ ਆਪਣੇ ਲੜਕੇ ਆਦਿਲ ਖਾਂ ਦੇ ਨਿਕਾਹ ਦੀ ਗੱਲਬਾਤ ਕਰਨ ਲਈ ਜਾ ਰਹੇ ਸੀ। ਜਿੱਥੋਂ ਇਸਨੇ ਇਹ ਅਫੀਮ ਏਅਰਪੋਰਟ ਰੋਡ ਜੀਕਰਪੁਰ ਵਿਖੇ ਕਿਸੇ ਡਰਾਇਵਰ ਸਿੰਗਾਰਾ ਸਿੰਘ ਰਾਹੀਂ ਬਹਾਦਰ ਸਿੰਘ ਸਰਪੰਚ ਪਿੰਡ ਮੱਟਰਾ ਨੂੰ ਦੇਣੀ ਸੀ। ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਇਨ੍ਹਾਂ ਦ ਰਿਮਾਂਡ ਲਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here