

ਧੂਰੀ (ਸਾਰਾ ਯਹਾ) : ਧੂਰੀ ਪੁਲਿਸ ਨੇ ਡੇਢ ਕਿਲੋ ਅਫੀਮ ਸਮੇਤ ਸਾਬਕਾ ਸਬ ਇੰਸਪੈਕਟਰ ਤੇ ਬਦਮਾਸ਼ ਜਮੀਨ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗੈਂਗਸਟਰ ਸੁੱਖਾਂ ਕਾਹਲਵਾਂ ਗੈਂਗ ਦਾ ਸਾਥੀ ਹੈ।
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਜ਼ਮੀਨ ਖਾਨ ਸਮੇਤ ਉਸ ਦੇ ਭਰਾ, ਭਤੀਜੇ ਤੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਜ਼ਮੀਨ ਖਾਨ ਸੁੱਖਾਂ ਕਾਹਲਵਾਂ ਗੈਂਗ ਦਾ ਮੈਂਬਰ ਹੈ ਤੇ ਸੁੱਖਾਂ ਕਾਹਲਵਾਂ ਕਈ ਵਾਰ ਇਸ ਦੇ ਘਰ ਠਹਿਰ ਚੁੱਕਾ ਸੀ।
ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਰਹਿਣ ਵਾਲੇ ਜਮੀਨ ਖਾਨ ਤੇ ਉਸ ਦੇ ਪਰਿਵਾਰਕ ਮੈਂਬਰ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ‘ਚ ਵੇਚਦੇ ਸਨ। ਆਪਣੀਆਂ ਇਨ੍ਹਾਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਜਮੀਨ ਖਾਨ ਨੇ ਪੁਲਿਸ ਵਿਭਾਗ ਤੋਂ ਛੇਤੀ ਰਿਟਾਇਰਮੈਂਟ ਲੈ ਲਈ ਸੀ।
EDITED BY : SARA YAHA | | Last Updated : 6:15 pm 16 JULY 2018























