

ਬਠਿੰਡਾ (ਸਾਰਾ ਯਹਾ) : ਰੇਲਵੇ ਪੁਲਿਸ ਬਠਿੰਡਾ ਵੱਲੋ ਮਾਨਯੋਗ ADGP ਰੇਲਵੇ ਸ੍ਰੀ ਰੋਹਿਤ ਚੋਧਰੀ IPC ਅਤੇ ਮਾਨਯੋਗ AIG ਸ੍ਰੀ ਦਲਜੀਤ ਿਸੰਘ ਰਾਣਾ ਅਤੇ DSP ਫਿਰੋਜਪੁਰ ਸ੍ਰੀ ਜਤਿੰਦਰ ਬਾਵਾ ਜੀ ਦੇ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕਰਦਾ ਹੋਏ ASI ਜਗਜੀਤ ਸਿੰਘ ਿੲੰਚਾਰਜ ਚੌਕੀ ਰੇਲਵੇ ਪੁਲਿਸ ਮਾਨਸਾ ਸਮੇਤ ਪੁਲਿਸ ਪਾਰਟੀ HC ਨਿਰਮਲ ਸਿੰਘ 926,HC ਕੁਲਵੰਤ ਸਿੰਘ 1301, HC ਦਿਨੇਸ਼ ਕੁਮਾਰ 1152,Ct ਅਮਰੀਕ ਸਿੰਘ 162 ਵੱਲੋ ਦੋਰਾਨੇ ਚੈਕਿੰਗ ਤਿੰਨ ਮੁਲਜਮਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਰੇਲ ਗੱਡੀਆ ਅਤੇ ਰੇਲਵੇ ਦੀ ਹਦੂਦ ਅੰਦਰ ਮੋਬਾਇਲ ਖੋਹਣ ਅਤੇ ਚੋਰੀ ਦੀਆਂ ਵਾਰਦਾਤਾ ਨੂੰ ਇੰਨਜਾਮ ਦਿੰਦੇ ਸਨ।ਜਿਹਨਾਂ ਦੇ ਕਬਜਾ ਵਿੱਚੋ ਿੲੱਕ ਮੋਟਰਸਾਇਕਲ YAMAHA, 12 ਮੋਬਾਇਲ ਫੋਨ ਅਤੇ ਇੱਕ ਘੜੀ ਬ੍ਰਾਮਦ ਕੀਤੀ ਹੈ,ਜਿਸ ਦੀ ਕੁੱਲ ਮਲੀਤੀ ਕਰੀਬ 90,000 ਰੁਪਏ ਹੈ।ਜਿਹਨਾਂ ਦੇ ਖਿਲਾਫ ਮੁਕੱਦਮਾ ਨੰ. 75 ਮਿਤੀ-13-07-2018 ਅ/ਧ 399,401,411 IPC PS GRP ਬਠਿੰਡਾ ਕੀਤਾ ਗਿਆ।
EDITED BY : SARA YAHA | | Last Updated :6:੨5 pm 15 JULY 2018























