*ਸੁਸ਼ੀਲ ਚਮ ਨੇ ਹਰਜੀ ਮਾਨ ਨੂੰ ਹਲਕਾ ਇੰਚਾਰਜ ਬਣਨ ’ਤੇ ਦਿੱਤੀਆਂ ਸ਼ੁੱਭ ਇੱਛਾਵਾਂ*

0
16

ਫਗਵਾੜਾ 28 ਜੂਨ (ਸਾਰਾ ਯਹਾਂ/ਸ਼ਿਵ ਕੌੜਾ) ਆਮ ਆਦਮੀ ਪਾਰਟੀ ਵਲੋਂ ਫਗਵਾੜਾ ਵਿਧਾਨ ਸਭਾ ਹਲਕੇ ਦੇ ਨਵ-ਨਿਯੁਕਤ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਅਤੇ ਹਲਕਾ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦਾ ਅੱਜ ਜੀ.ਟੀ. ਰੋਡ ਫਗਵਾੜਾ ਸਥਿਤ ਕਲਾਸਿਕ ਟਰੈਵਲਜ਼ ਦੇ ਦਫ਼ਤਰ ਪਹੁੰਚਣ ’ਤੇ ਟਰੈਵਲ ਏਜੰਸੀ ਦੇ ਮਾਲਕ ਸੁਸ਼ੀਲ ਚਮ (ਬੌਬੀ), ਸਮੂਹ ਸਟਾਫ਼ ਅਤੇ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸੁਸ਼ੀਲ ਚਮ ਨੇ ਹਰਨੂਰ ਸਿੰਘ ਮਾਨ ਨੂੰ ਹਲਕਾ ਇੰਚਾਰਜ ਬਣਨ ’ਤੇ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰਜੀ ਮਾਨ ਇੱਕ ਨੌਜਵਾਨ ਆਗੂ ਹਨ ਅਤੇ ਫਗਵਾੜਾ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਹਰਜੀ ਮਾਨ ਵੀ ਆਪਣੇ ਪਿਤਾ ਜੋਗਿੰਦਰ ਸਿੰਘ ਮਾਨ ਵਾਂਗੁ ਫਗਵਾੜਾ ਦੀ ਬਿਹਤਰੀ ਅਤੇ ਵਿਕਾਸ ਲਈ ਸ਼ਾਨਦਾਰ ਕੰਮ ਕਰਨਗੇ। ਇਸ ਦੌਰਾਨ ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਲਾਲ ਨੇ ਹਲਕਾ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਹਰਜੀ ਮਾਨ ਨੂੰ ਬਾਜ਼ਾਰ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਹੱਲ ਕਰਵਾਉਣ ਦੀ ਅਪੀਲ ਕੀਤੀ। ਪ੍ਰਧਾਨ ਹਰਬੰਸ ਲਾਲ ਨੇ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਜੀ.ਟੀ. ਰੋਡ ਸਰਵਿਸ ਲੇਨ ਅਤੇ ਸਿਨੇਮਾ ਰੋਡ ’ਤੇ ਬਰਸਾਤੀ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਸੀਵਰੇਜ ਦੀ ਸਮੇਂ ਸਿਰ ਸਫਾਈ ਕਰਵਾਉਣ ਦੀ ਅਪੀਲ ਵੀ ਕੀਤੀ। ਡਾ. ਚੱਬੇਵਾਲ ਅਤੇ ਹਲਕਾ ਇੰਚਾਰਜ ਹਰਜੀ ਮਾਨ ਨੇ ਮਾਰਕੀਟ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਬੀਰ ਸਿੰਘ, ਹਰਜਿੰਦਰ ਮਾਹੀ, ਗੁਰਮੀਤ ਸਿੰਘ ਸੱਚਰ, ਵਰਿੰਦਰ ਪਿੰਦੀ, ਤਰਸੇਮ ਕਲਸੀ, ਵਿੱਕੀ ਉੱਪਲ, ਨਵੀਨ ਪਾਸੀ, ਧਰਮਜੀਤ ਕੰਡਾ, ਨਿਤਿਨ ਕਪੂਰ, ਏਂਜ ਚਮ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here