*ਮਾਲ ਗੱਡੀ ਥੱਲੇ ਆਉਣ ਕਾਰਨ ਵਿਅਕਤੀ ਦੀ ਹੋਈ ਮੌਕੇ ਤੇ ਮੌਤ*

0
191

ਬੁਢਲਾਡਾ 27 ਜੂਨ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਰੇਲਵੇ ਸਟੇਸ਼ਨ ਦੇ ਰੇਲਵੇ ਯਾਰਡ ਤੇ ਮਾਲ ਗੱਡੀ ਥੱਲੇ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਇਸ ਮੌਕੇ ਪੱਤਰਕਾਰਾਂ ਨਾਲ ਕਰਦਿਆਂ ਇਨਚਾਰਜ ਗੱਲਬਾਤ ਚੌਂਕੀ ਕੁਲਵੰਤ ਸਿੰਘ ਨੇ ਦੱਸਿਆ ਕਿ ਰੇਲਵੇ ਯਾਰਡ ਤੇ ਮਾਲ ਗੱਡੀ ਦੇ ਹੇਠਾਂ ਆਉਣ ਕਾਰਨ ਬੱਬੂ ਸਿੰਘ ਪੁੱਤਰ ਗੁਰਜੰਟ ਸਿੰਘ ਦੀ ਮੌਤ ਹੋਈ ਹੈ ਮ੍ਰਿਤਕ ਵਾਰਡ ਨੰਬਰ 2 ਬੁਢਲਾਡਾ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਲਗਭਗ ਆਉਣ ਕਾਰਨ ਮੌਕੇ ਤੇ ਹੀ ਦਮ ਤੌੜ ਗਿਆ। ਓਹਨਾ ਦਸਿਆ ਕਿ ਮਾਲ ਵਾਲੀ ਗੱਡੀ ਜਾਖਲ ਤੋਂ ਮਾਨਸਾ ਜਾ ਰਹੀ ਸੀ ਇਸ ਵਿਅਕਤੀ ਨੇ ਮਾਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਹੈ। ਮੌਕੇ ਤੇ ਦੇਹ ਨੂੰ ਐਂਬੁਲੈਂਸ ਰਾਹੀ ਹਸਪਤਾਲ ਲੈਕੇ ਜਾਇਆ ਗਿਆ। ਹੌਲਦਾਰ ਇਕਬਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਵਾਰਿਸ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਲਾਸ਼ ਪੋਸ਼ਟਮਾਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। 

LEAVE A REPLY

Please enter your comment!
Please enter your name here