ਸੁਪਰਡੈਂਟ ਸ੍ਰ ਜਸਵੰਤ ਸਿੰਘ ਥਿੰਦ ਦੀ ਪ੍ਰੇਰਨਾ ਸਦਕਾ ਮੂਰਤੀਆਂ ਦੀ ਸਥਾਪਨਾ ਕਰਵਾਈ ਗਈ

0
72

ਮਾਨਸਾ 24 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) –  ਜ਼ਿਲ੍ਹਾ ਜੇਲ ਮਾਨਸਾ ਵਿੱਚ ਕੁਝ ਸਮਾਂ ਪਹਿਲਾਂ ਉਸ ਸਮੇ ਦੇ ਸੁਪਰਡੈਂਟ ਸ੍ਰ ਜਸਵੰਤ ਸਿੰਘ ਥਿੰਦ ਦੀ ਪ੍ਰੇਰਨਾ ਸਦਕਾ ਹਨੀ ਸੈਲਰ ਵਾਲੇ ਅਤੇ ਕਾਮਰੇਡ ਰਣਜੀਤ ਸਿੰਘ ਸਰਪੰਚ ਤਮਕੋਟ ਵਲੋਂ ਲੇਡੀਜ਼ ਵਾਰਡ ਵਿੱਚ ਬਣਵਾਏ ਮੰਦਰ ਵਿੱਚ ਭਗਵਾਨ ਸ਼ਿਵ ਸ਼ੰਕਰ ਅਤੇ ਬਾਬਾ ਸ਼੍ਰੀ ਚੰਦ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਹੈ ਇਹ ਮੂਰਤੀਆਂ ਦੀ ਸਥਾਪਨਾ ਬਾਬਾ ਅੰਮ੍ਰਿਤ ਮੁਨੀ ਵੱਲੋ ਪੂਰੇ ਵਿਧੀ ਵਿਧਾਨ ਨਾਲ ਕਰਵਾਈ ਗਈ ਇਸ ਮੌਕੇ ਪਹਿਲਾ ਇਸ ਜੇਲ ਦੇ ਰਹੇ  ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਕਿਹਾ ਕਿ ਮੰਦਰ ਵਿੱਚ ਮੂਰਤੀਆਂ ਸਥਾਪਿਤ ਹੋਣ ਕਾਰਨ ਮਹਿਲਾ ਕੈਦੀਆਂ ਤੇ ਬੰਦੀ ਇਸ ਮੰਦਰ ਵਿੱਚ ਭਜਨ ਬੰਦਗੀ ਕਰਕੇ ਆਪਣਾ ਜੀਵਨ  ਸਫਲ ਕਰ ਸਕਣਗੀਆਂ। ਇਸ ਮੌਕੇ ਮੌਜੂਦਾ ਜੇਲ ਸੁਪਰਡੈਂਟ ਸ੍ਰ ਕੁਲਵੰਤ ਸਿੰਘ, ਡਿਪਟੀ ਸੁਪਰਡੈਂਟ ਬਲਦੇਵ ਸਿੰਘ ਕੰਗ,ਮਦਨਜੀਤ ਸਿੰਘ ਅਤੇ ਪੰਚ ਸਰਪੰਚ ਹਾਜਰ ਸਨ।

LEAVE A REPLY

Please enter your comment!
Please enter your name here