ਸੁਖਬੀਰ ਬਾਦਲ ਨੇ ਬੁਲਾਈ ‘ਫ਼ਤਹਿ’, ਭਗਵੰਤ ਮਾਨ ਵੱਲੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ, ਸੰਨੀ ਦੀ ਅੰਗਰੇਜ਼ੀ ‘ਚ ਫਿਸਲੀ ਜ਼ੁਬਾਨ

0
68

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਆਮ ਆਦਮੀ ਪਾਰਟੀ ਦੇ ਇਕਲੌਤੇ ਐਮਪੀ ਭਗਵੰਤ ਮਾਨ ਨੇ ਮੰਗਲਵਾਰ ਨੂੰ 17ਵੀਂ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਸੁਖਬੀਰ ਬਾਦਲ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ’ ਨਾਲ ਆਪਣੀ ਸਹੁੰ ਸਮਾਪਤ ਕੀਤੀ।

ਇਸੇ ਦੌਰਾਨ ਭਗਵੰਤ ਮਾਨ ਨੇ ਸਹੁੰ ਚੁੱਕਣ ਬਾਅਦ ਜਦੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ ਤਾਂ ਬਾਕੀ ਮੈਂਬਰਾਂ ਤੇ ਉਨ੍ਹਾਂ ਵਿਚਾਲੇ ਥੋੜੀ ਬਹਿਸਾ-ਬਹਿਸੀ ਵੀ ਹੋਈ। ਸੰਨੀ ਦਿਓਲ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਪਰ ਇਸ ਦੌਰਾਨ ਸੰਨੀ ਦਿਓਲ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ‘uphold’ ਦੀ ਥਾਂ ‘withhold’ ਬੋਲ ਦਿੱਤਾ।

LEAVE A REPLY

Please enter your comment!
Please enter your name here