ਸੁਖਨਾ ਝੀਲ ਦੇ ਖੋਲ੍ਹੇ ਫਲੱਡ ਗੇਟ, ਹਾਈ ਅਲਰਟ

0
144

ਚੰਡੀਗੜ੍ਹ: ਪਿਛਲੇ ਤਿੰਨ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਦੇ ਚੱਲਦਿਆਂ ਚੰਡੀਗੜ੍ਹ ‘ਚ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਅੱਜ ਸਵੇਰ ਤੋਂ ਵੀ ਭਾਰੀ ਬਾਰਸ਼ ਹੋ ਰਹੀ ਹੈ। ਬਾਰਸ਼ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ 1163 ਫੁੱਟ ਤੱਕ ਪਹੁੰਚ ਗਿਆ।

ਸਾਵਧਾਨੀ ਵਰਤਦਿਆਂ ਪ੍ਰਸ਼ਾਸਨ ਨੇ ਅੱਜ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਕੇ ਪਾਣੀ ਛੱਡ ਦਿੱਤਾ ਹੈ। ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਮੁਕੇਸ਼ ਆਨੰਦ ਨੇ ਦੱਸਿਆ ਕਿ ਸੁਖਨਾ ਝੀਲ ‘ਚ ਪਾਣੀ ਦੇ ਪੱਧਰ ਨੂੰ ਦੇਖਦਿਆਂ ਗੇਟ ਖੋਲ੍ਹ ਕੇ ਪਾਣੀ ਛੱਡਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 1 ਸਾਲ ਪਹਿਲਾਂ 2006 ‘ਚ ਭਾਰੀ ਬਾਰਸ਼ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ। ਉਸ ਸਮੇਂ 26 ਸੈਕਟਰ ‘ਚ ਬਾਪੂ ਧਾਮ ਕਲੋਨੀ ‘ਚ ਪਾਣੀ ਆ ਗਿਆ ਸੀ। ਇਸ ਵਾਰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਾਲੋਨੀ ਖਾਲੀ ਕਰਵਾਈ ਗਈ ਹੈ। ਇਸ ਦੇ ਨਾਲ ਹੀ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।

ਗੇਟ ਖੁੱਲਣ ਤੋਂ ਬਾਅਦ ਇਹ ਪਾਣੀ ਸੁਖਨਾ ਝੀਲ ‘ਚੋਂ ਬਾਪੂ ਧਾਮ ਕਾਲੋਨੀ ਤੋਂ ਹੁੰਦਾ ਹੋਇਆ 47 ਸੈਕਟਰ ਤੋਂ ਨਿਕਲ ਕੇ ਮੋਹਾਲੀ ‘ਚ ਮਿਲਦਾ ਹੈ। ਉੱਥੇ ਵੀ ਭਾਰੀ ਮਾਤਰਾ ‘ਚ ਪਾਣੀ ਆਉਣ ਦੀ ਉਮੀਦ ਹੈ।


EDITED BY : SARA YAHA | | Last Updated : 5:30 pm 24 September  2018

LEAVE A REPLY

Please enter your comment!
Please enter your name here