*ਸੀ ਪੀ ਆਈ ਦੇ ਚੰਡੀਗੜ੍ਹ ਮਹਾ ਸੰਮੇਲਨ ਲਈ ਫੰਡ ਉਗਰਾਹੀ ਨੂੰ ਤਕੜਾ ਹੁੰਗਾਰਾ!ਮੰਦਰਾਂ ਪਿੰਡ ਚੋਂ 85000 ਰੁਪਏ ਜਮ੍ਹਾਂ ਹੋਏ–ਅਰਸ਼ੀ*

0
17

ਬੁਢਲਾਡਾ 26 ਮਈ : (ਸਾਰਾ ਯਹਾਂ/ਮੁੱਖ ਸੰਪਾਦਕ) 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਸੀਪੀਆਈ ਦੀ 25ਵੀਂ ਕਾਂਗਰਸ ਨੂੰ ਸਫਲ ਕਰਨ ਲਈ ਬਹੁਤ ਪੱਖੀ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ, ਪਾਰਟੀ ਕਾਂਗਰਸ ਲਈ ਮਾਲੀ ਸਾਧਨ ਜੁਟਾਉਣੇ ਸਭ ਤੋਂ ਵੱਡਾ ਕਾਰਜ਼ ਹੈ।ਜ਼ਿਲ੍ਹਾ ਮਾਨਸਾ ਦੇ ਪਾਰਟੀ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਫੰਡ ਇਕੱਠਾ ਕਰਨ ਆਪ ਨਿਜੀ ਦਿਲਚਸਪੀ ਲੈਕੇ ਵੱਡੇ ਪਿੰਡਾਂ ਵਿੱਚ ਜਾਕੇ ਫੰਡ ਇਕੱਠਾ ਕਰ ਰਹੇ ਹਨ, ਉਹਨਾਂ ਦਸ ਸਾਲ ਬਤੌਰ ਵਿਧਾਇਕ ਹਲਕੇ ਦੀ ਨਿਰਸਵਾਰਥ ਸੇਵਾ ਕੀਤੀ ਤੇ ਲੋਕਾਂ ਦੇ ਦਿਲਾਂ ਵਿੱਚ ਸਤਿਕਾਰਤ ਥਾਂ ਬਣਾਈ ਹੈ, ਲੋਕ ਉਨ੍ਹਾਂ ਦੇ ਸ਼ਬਦਾਂ ਤੇ ਫੁੱਲ ‌ਚੜਾਉਣ ਨੂੰ ਆਪਣਾ ਮਾਣ ਸਮਝਦੇ ਹਨ। ਅਰਸ਼ੀ ਜੀ ਹਾਲਾਂ ਕਿ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋਏ ਹਨ, ਪ੍ਰੰਤੂ ਪਾਰਟੀ ਕਾਂਗਰਸ ਵਰਗੇ ਵੱਡੇ ਕਾਰਜ ਨੂੰ ਧਿਆਨ ਵਿੱਚ ਰਖਕੇ ਮੈਦਾਨ ਵਿੱਚ ਨਿੱਤਰੇ ਹੋਏ ਹਨ, ਪਹਿਲਾਂ ਉਨ੍ਹਾਂ ਨੇ ਆਪਣੇ ਨਿੱਜੀ ਪਿੰਡ ਦਾਤੇਵਾਸ ਤੋਂ ਬ੍ਰਾਂਚ ਨਾਲ ਮਿਲਕੇ ਚੋਣਵੇਂ ਵਿਅਕਤੀਆਂ ਤੋਂ 92000 ਰੁਪਏ ਫੰਡ ਇਕੱਠਾ ਕੀਤਾ, ਉਪਰੰਤ ਪਿੰਡ ਆਲਮਪੁਰ ਮੰਦਰਾਂ ਚੋਂ ਚੰਦ ਕੁ ਸ਼ੁਭਚਿੰਤਕਾਂ ਪਾਸੋਂ 85000 ਰੁਪਏ ਫੰਡ ਜਮਾਂ ਕੀਤਾ।
ਹੁਣ ਬੁਧਵਾਰ ਨੂੰ ਬ੍ਰਾਂਚ ਦੇ ਸਹਿਯੋਗ ਨਾਲ ਪਿੰਡ ਲਖਮੀਰ ਵਾਲਾ ਤੋਂ ਫੰਡ ਇਕੱਤਰ ਕਰਨਗੇ। ਜ਼ਿਲ੍ਹਾ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਮਲਕੀਤ ਸਿੰਘ ਮੰਦਰਾਂ ਦਾ ਵੀ ਸਰਗਰਮ ਸਹਿਯੋਗ ਰਿਹਾ ਹੈ।

LEAVE A REPLY

Please enter your comment!
Please enter your name here