*’ਚਿੱਟਾ ਵੇਚਣੀ’ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਰੋੜ ਤੋਂ ਵੱਧ ਦਾ ਕਰਦੀ ਸੀ ਖ਼ਰਚਾ, ਕਿੱਥੋਂ ਹੁੰਦੀ ਕਮਾਈ, ਹੁਣ ਖੁੱਲ੍ਹਣਗੇ ਸਾਰੇ ਰਾਜ਼ !*

0
99

Punjab News (ਸਾਰਾ ਯਹਾਂ/ਬਿਊਰੋ ਨਿਊਜ਼)  : ਪੰਜਾਬ ਪੁਲਿਸ ਦੀ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ (Amandeep Kaur) ਨੂੰ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੀ ਕਾਰਵਾਈ ਬਠਿੰਡਾ ਜ਼ੋਨ ਵੱਲੋਂ ਕੀਤੀ ਗਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ ਅੱਜ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ‘ਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਤੇ ਸੰਭਾਵੀ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਇਸ ਵੇਲੇ ਉਹ ਡਰੱਗਜ਼ ਕੇਸ ਵਿੱਚ ਜ਼ਮਾਨਤ ‘ਤੇ ਸੀ।

ਅਮਨਦੀਪ ਕੌਰ ਨੂੰ ਹਾਲ ਹੀ ਵਿੱਚ ਨਸ਼ਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਉਹ ਆਪਣੀ ਆਲੀਸ਼ਾਨ ਜੀਵਨ ਸ਼ੈਲੀ, ਰੋਲੈਕਸ ਘੜੀ, ਥਾਰ ਤੇ ਮਹਿੰਗੇ ਘਰ ਲਈ ਸੋਸ਼ਲ ਮੀਡੀਆ ‘ਤੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ।

ਇੱਕ ਹਾਲੀਆ ਇੰਟਰਵਿਊ ਵਿੱਚ, ਅਮਨਦੀਪ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਝੂਠੇ ਫਸਾਇਆ ਗਿਆ ਹੈ ਤੇ ਉਹ ਬੇਕਸੂਰ ਹੈ। ਪਰ ਵਿਜੀਲੈਂਸ ਵਿਭਾਗ ਨੂੰ ਉਸਦੇ ਖਿਲਾਫ ਕਈ ਸ਼ੱਕੀ ਵਿੱਤੀ ਲੈਣ-ਦੇਣ ਅਤੇ ਬੇਹਿਸਾਬ ਜਾਇਦਾਦਾਂ ਬਾਰੇ ਜਾਣਕਾਰੀ ਮਿਲੀ ਸੀ।

ਵਿਜੀਲੈਂਸ ਰਿਕਾਰਡ ਅਨੁਸਾਰ, ਕੁਝ ਸਾਲਾਂ ਵਿੱਚ ਉਸਦੀ ਆਮਦਨ 1.08 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਗਾਉਣਾ ਸ਼ੁਰੂ ਕੀਤਾ ਤਾਂ ਖਰਚਾ 1.39 ਕਰੋੜ ਰੁਪਏ ਨਿਕਲਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਅੱਜ ਆਮ ਪੁੱਛਗਿੱਛ ਦੇ ਬਹਾਨੇ ਬੁਲਾਇਆ ਗਿਆ ਸੀ। ਪਰ ਜਦੋਂ ਉਹ ਪਹੁੰਚੀ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਉਸਨੂੰ ਅੱਜ ਦੇਰ ਸ਼ਾਮ ਜਾਂ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਅਤੇ ਉਸਦਾ ਰਿਮਾਂਡ ਪ੍ਰਾਪਤ ਕਰ ਸਕਦੀ ਹੈ।

ਵਿਜੀਲੈਂਸ ਨੇ ਅਮਨਦੀਪ ਤੋਂ ਆਮਦਨ ਦਾ ਰਿਕਾਰਡ ਪ੍ਰਾਪਤ ਕਰਨਾ ਹੈ। ਵਿਜੀਲੈਂਸ ਜਾਣਨਾ ਚਾਹੁੰਦੀ ਹੈ ਕਿ ਇੱਕ ਕਾਂਸਟੇਬਲ ਲਈ ਇੰਨੀ ਵੱਡੀ ਕਮਾਈ ਕਿਵੇਂ ਸੰਭਵ ਹੋਈ। ਜਾਂਚ ਵਿੱਚ ਅਮਨਦੀਪ ਕੌਰ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਅਤੇ ਕਥਿਤ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here