ਡਿਪਟੀ ਕਮਿਸ਼ਨਰ ਨੇ ਵੰਡੇ ਖਿਡਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ

0
18
ਮਾਨਸਾ, 19 ਦਸੰਬਰ (ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ 64 ਵੇਂ ਰਾਸ਼ਟਰੀ ਸਕੂਲ ਐਥਲੈਟਿਕਸ ਚੈਂਪਿਅਨਸਿ਼ਪ—2018 ਵਿਚ ਸੋਨ ਤਗ਼ਮਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਦਾ ਸਨਮਾਨ ਕੀਤਾ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿ਼ਲ੍ਹੇ ਦੇ ਖਿਡਾਰੀ ਆਪਣੇ ਮਾਪਿਆਂ ਅਤੇ ਜਿ਼ਲ੍ਹੇ ਦਾ ਨਾਮ ਰੌਸ਼ਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਵੇਖ ਕੇ ਖੇਡਾਂ ਵਿਚ ਰੁਚੀ ਰੱਖਣ ਵਾਲੇ ਹੋਰ ਖਿਡਾਰੀਆਂ ਨੂੰ ਵੀ ਉਤਸ਼ਾਹ ਮਿਲੇ।
ਇਸ ਦੌਰਾਨ ਉਨ੍ਹਾਂ ਮਾਨਸਾ ਜਿ਼ਲ੍ਹੇ ਦੀ ਸਟੇਟ ਕ੍ਰਿਕਟ ਚੈਂਪੀਅਨਸਿ਼ਪ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਨੂੰ ਵੀ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਜਿ਼ਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਵੱਲੋਂ ਸੋਨ ਤਗ਼ਮਾ ਜੇਤੂ ਅਮਨਦੀਪ ਕੌਰ ਨੂੰ ਹੈਮਰ ਥਰੋਇੰਗ ਜੂਤੇ, ਨਵਾਂ ਹੈਮਰ ਅਤੇ ਦਸਤਾਨੇ ਭੇਂਟ ਕੀਤੇ ਗਏ ਅਤੇੇ ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਰੋਜ਼ਾਨਾ 100 ਰੁਪਏ ਦੀ ਖੁਰਾਕ ਵੀ ਖਿਡਾਰਨ ਨੂੰ ਭੇਂਟ ਕੀਤੀ ਗਈ ਹੈ। ਇਸ ਤੋਂ ਇਲਾਵਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਵੱਲੋਂ ਜਿ਼ਲ੍ਹੇ ਦੀ ਟੀਮ ਦੇ ਸਾਰੇ ਹੀ ਖਿਡਾਰੀਆਂ ਨੂੰ ਟਰੈਕਸੂਟ ਕਿੱਟਾਂ ਦੇ ਕੇ ਸਨਮਾਨਿਆ ਗਿਆ।
ਇਸ ਮੌਕੇ ਬੋਲਦਿਆਂ ਜਿ਼ਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਸਨਮਾਨ ਹੀ ਖਿਡਾਰੀਆਂ ਲਈ ਉਤਸ਼ਾਹ ਹੁੰਦਾ ਹੈ। ਇਸਨਾਲ ਖੇਡਾਂ ਵਿਚ ਮੱਲਾਂ ਮਾਰ ਰਹੇ ਅਤੇ ਖੇਡਾਂ ਪ੍ਰਤੀ ਜਨੂੰਨ ਰੱਖਣ ਵਾਲੇ ਖਿਡਾਰੀਆਂ ਵਿਚ ਉਤਸ਼ਾਹ ਪੈਦਾ ਹੁੰਦਾ ਹੈ।
ਇਸ ਮੌਕੇ ਕ੍ਰਿਕਟ ਕੋਚ ਹਰਭਜਨ ਸਿੰਘ, ਮਨਪ੍ਰੀਤ ਸਿੰਘ ਅਤੇ ਸੋਨ ਤਗ਼ਮਾ ਜੇਤੂ ਅਮਨਦੀਪ ਕੌਰ ਦੇ ਪਿਤਾ ਬਲੌਰ ਸਿੰਘ ਅਤੇ ਜਿ਼ਲ੍ਹੇ ਦੇ ਖਿਡਾਰੀ ਹਾਜ਼ਰ ਸਨ।


EDITED BY : SARA YAHA | | Last Updated : 7:29 PM 19 ਦਸੰਬਰ  2018

LEAVE A REPLY

Please enter your comment!
Please enter your name here