

ਮਾਨਸਾ 12 ਐਪ੍ਰਲ (ਸਾਰਾ ਯਹਾ) ) : ਸਿੱਖਿਆ ਕਲੰਡਰ ਤੋਂ ਬਾਅਦ ਮਾਨਸਾ ਜਿਲ੍ਹੇ ਵਿੱਚ ਬੱਚਿਆਂ ਦੀਆਂ ਆਈਆਂ
ਵਰਦੀਆਂ ਨੇ ਵੀ ਸਰਕਾਰੀ ਸਕੂਲਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ। ਸਾਰਾ ਸਾਲ ਬੱਚੇ ਠੰਡ ਮਰਦੇ ਰਹੇ ਹੁਣ ਜਦੋਂ ਲੰਬੀ
ਉਡੀਕ ਤੋਂ ਬਾਅਦ ਵਰਦੀਆਂ ਆਈਆਂ ਹਨ ਤਾਂ ਉਹ ਨਾ ਕੁਆਲਟੀ ਪੱਖੋਂ ਚੰਗੀਆਂ ਹਨ ਅਤੇ ਨਾ ਹੀ ਕਿਸੇ ਦਾ ਮੇਚਾ ਠੀਕ
ਆਉਂਦਾ ਹੈ, ਦਾਖਲਿਆਂ ਦੇ ਮੌਕੇ ਰੰਗ ਵਿੱਚ ਭੰਗ ਪੈ ਗਿਆ ਹੈ। ਵਰਦੀ ਦੀ ਲੜੋ ਲੜਾਈ ਵਿੱਚ ਮਾਪੇ ਅਧਿਆਪਕਾਂ ਦੇ ਗਲ
ਪੈਣ ਲੱਗੇ ਹਨ ਅਤੇ ਸਕੂਲਾਂ ਵਿੱਚ ਪੈ ਰਹੇ ਇਸ ਰੌਲੇ ਰੱਪੇ ਕਾਰਨ ਨਵੇਂ ਦਾਖਲੇ ਵੀ ਪ੍ਰਭਵਿਤ ਹੋਂਣ ਲੱਗੇ। ਅਧਿਆਪਕ
ਸੰਘਰਸ਼ ਕਮੇਟੀ ਮਾਨਸਾ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਅਧਿਆਪਕ
ਵਰਦੀਆਂ ਦੀਆਂ ਟਰਾਲੀਆਂ ਭਰ ਕੇ ਜਿਲ੍ਹਾ ਸਿੱਖਿਆ ਦਫਤਰ ਅੱਗੇ ਲਿਆ ਕੇ ਪੱਕਾ ਮੋਰਚਾ ਲਾਉਣ ਲਈ ਮਜਬੂਰ
ਹੋਣਗੇ।
ਅਧਿਆਪਕਾਂ ਆਗੂਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜਿਲ੍ਹੇ ਵਿੱਚ ਵਰਦੀਆਂ ਦੇ ਭਰੇ ਟਰੱਕ ਬਲਾਕ
ਸਿੱਖਿਆ ਆਏ ਸਨ ਜਿਸ ਤੋਂ ਬਾਅਦ ਹੁਣ ਇਹ ਵਰਦੀਆਂ ਸਕੂਲਾਂ ਵਿੱਚ ਭੇਜੀਆਂ ਜਾ ਰਹੀਆਂ ਹਨ, ਮਾਨਸਾ, ਬਰੇਟਾ
ਬਲਾਕ ਨੇ ਅਜੇ ਵਰਦੀਆਂ ਦੇਣ ਦੀ ਸ਼ੁਰੂਆਤ ਕਰਨੀ ਹੈ ਪਰ ਝੁਨੀਰ ਬਲਾਕ ਨੇ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ
ਵਰਦੀਆਂ ਦੇ ਬੋਰੇ ਭਰ ਕੇ ਸਕੂਲਾਂ – ਕਲੱਸਟਰਾਂ ਵਿੱਚ ਭੇਜੀਆਂ ਜਾ ਰਹੀਆਂ ਹਨ ਪਰ ਸਰਦੂਲਗੜ੍ਹ ਬਲਾਕ ਵਿੱਚ
ਅਧਿਆਪਕਾਂ ਨੂੰ ਇਹ ਵਰਦੀਆਂ ਖੁਦ ਲੈ ਕੇ ਜਾਣ ਸੁਨੇਹੇ ਲੱਗੇ ਹਨ ਜਿਸ ਕਾਰਨ ਮਹਿਲਾ ਅਧਿਆਪਕਾ ਨੂੰ ਵੀ ਇਹ
ਵਰਦੀਆਂ ਢੋਹਣ ਦੀ ਸਮੱਸਿਆ ਹੋਰ ਵੀ ਵੱਡੀ ਬਣੀ ਹੋਈ ਹੈ। ਅਧਿਆਪਕਾਂ ਤੋਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਬਹੁਤੇ
ਸਕੂਲਾਂ ਵਿੱਚ ਸਾਰੇ ਦੇ ਸਾਰੇ ਬੂਟ ਕੁੜੀਆਂ ਵਾਲੇ ਆ ਗਏ ਜਿੰਨ੍ਹਾਂ ਨੂੰ ਅਧਿਕਾਰੀ ਉਵੇ ਹੀਂ ਵੰਡਣ ਨੂੰ ਕਹਿ ਰਹੇ ਹਨ।

ਬਰ੍ਹੇ ਸੈਂਟਰ ਵਿਖੇ 14 ਬੋਰੇ ਭਰ ਕੇ ਟਰਾਲੀ ਆਈ ਹੈ ਪਰ ਸਾਇਜ ਅਤੇ ਕੁਆਲਟੀ ਦੇ ਨਿਕਲੇ ਜਲੂਸ
ਕਰਕੇ ਸੈਂਟਰ ਇੰਚਾਰਜ ਗੁਰਮੇਲ ਸਿੰਘ ਬੋੜਾਵਾਲ ਨੇ ਅੱਗੇ ਸਕੂਲਾਂ ਵਿੱਚ ਵੰਡਣ ਤੋਂ ਹੱਥ ਖੜੇ ਕਰ ਦਿੱਤੇ। ਉਹਨਾਂ ਦਾ
ਕਹਿਣਾ ਸੀ ਕਿ ਵਿਭਾਗ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਸੰਬੰਧਤ ਕੰਪਨੀਆਂ ਦੇ ਕਰਮਚਾਰੀ ਸਕੂਲਾਂ ਵਿੱਚ ਆ ਕੇ
ਬੱਚਿਆਂ ਦੇ ਸਾਇਜ ਮੁਤਾਬਕ ਵਰਦੀਆਂ ਦੇਣਗੇ। ਪਰ ਚਿੰਤਾਂ ਦੀ ਗੱਲ ਹੈ ਕਿ ਉਹਨਾਂ ਨੂੰ ਵਰਦੀਆਂ ਵੀ ਖੁਦ ਟਰਾਲੀਆਂ ਤੋਂ
ਲਾਉਣੀਆਂ ਪੈ ਰਹੀਆਂ ਹਨ। ਇਸ ਬਲਾਕ ਦੇ ਆਗੂ ਗੁਰਮੇਲ ਸਿੰਘ ਬਰ੍ਹੇ, ਵਿਜੈ ਕੁਮਾਰ ਬੁਢਲਾਡਾ, ਰਾਜੇਸ਼ ਕੁਮਾਰ
ਬੁਢਲਾਡਾ, ਦਰਸ਼ਨ ਸਿੰਘ, ਪ੍ਰੀਤਮ ਸਿੰਘ ਨੇ ਕਿਹਾ ਕਿ ਵਰਦੀਆਂ ਦੀ ਮਾੜੀ ਕਾਰਗੁਜਾਰੀ ਕਾਰਨ ਨਵੇਂ ਦਾਖਲਿਆਂ ਨੂੰ ਲੈ
ਕੇ ਮਾਪਿਆਂ ਦੇ ਸਾਹਮਣੇ ਵਿਭਾਗ ਨੇ ਉਹਨਾਂ ਦੀ ਫੱਟੀ ਪੋਚ ਕੇ ਰੱਖ ਦਿੱਤੀ ਹੈ।
ਅਧਿਆਪਕ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ ਸਿੰਘ ਤਾਮਕੋਟ, ਮੀਡੀਆ ਇੰਚਾਰਜ ਹਰਦੀਪ
ਸਿੱਧੂ, ਗੁਰਜੀਤ ਸਿੰਘ ਲਾਲਿਆਂਵਾਲੀ, ਨਰਿੰਦਰ ਸਿੰਘ ਮਾਖਾ, ਇੰਦਰਜੀਤ ਡੇਲੂਆਣਾ, ਰਾਜਦੀਪ ਸਿੰਘ ਬਰੇਟਾ, ਮਨਮੋਹਨ
ਜੋਗਾ, ਦਰਸ਼ਨ ਸਿੰਘ ਅਲੀਸ਼ੇਰ ਨੇ ਕਿਹਾ ਕਿ ਇਹ ਵਰਦੀਆਂ ਹਰ ਵਰ੍ਹੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਖਾਤਿਆਂ ਵਿੱਚ
ਆਉਂਦੇ ਪੈਸਿਆਂ ਕਾਰਨ ਅਧਿਆਪਕ ਸੰਬੰਧਤ ਫਰਮਾਂ ਨੂੰ ਸਕੂਲਾਂ ਵਿੱਚ ਬੁਲਾ ਕੇ ਅਤੇ ਕੁਆਲਟੀ ਦੀ ਤਸੱਲੀ ਕਰਕੇ ਵਰਦੀ
ਬੱਚਿਆਂ ਦੇ ਪਵਾਉਂਦੇ ਸਨ ਪਰ ਹੁਣ ਜਿੱਥੇ ਵਰਦੀ ਦੂਸਰੇ ਸਾਲ ਆਈ ਹੈ ਅਤੇ ਪ੍ਰਤੀ ਵਰਦੀ ਦੋ ਸੌ ਰੁਪਏ ਵੱਧ ਆਏ ਹਨ
ਉਸਦੇ ਬਾਵਜੂਦ ਵਿਭਾਗ ਨੇ ਜਿੱਥੇ ਸਕੂਲ ਕਮੇਟੀਆਂ ਨੂੰ ਸ਼ੱਕੀ ਬਣਾ ਦਿੱਤਾ ਹੈ ਉੱਥੇ ਵਿਭਾਗ ਨੇ ਆਪਣਾ ਵੀ ਜਲੂਸ ਕੱਢ
ਲਿਆ ਹੈ। ਆਗੂਆਂ ਨੇ ਇਹ ਵੀ ਕਿਹਾ ਇਸ ਤੋਂ ਪਹਿਲਾਂ ਅਧਿਆਪਕ ਉਸੇ ਚਾਰ ਸੌ ਰੁਪਏ ਵਿੱਚ ਜਨਰਲ ਅਤੇ ਬੀ.ਸੀ.
ਲੜਕਿਆਂ ਨੂੰ ਵੀ ਵਰਦੀਆਂ ਪਵਾ ਦਿੰਦੇ ਸੀ। ਪਰ ਹੁਣ ਇਹ ਬੱਚੇ ਵੀ ਵਰਦੀਆਂ ਨੂੰ ਝਾਕ ਰਹੇ ਹਨ। ਉਹਨਾਂ ਪੰਜਾਬ
ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।























