ਸਿਨੇਮਾ ਰੋਡ ਬਣਾਉਣ ਲਈ ਰੋਡ ਬਣਾਉਣ ਵਾਸਤੇ ਸੰਘਰਸ਼ ਜਲਦੀ

0
53

ਮਾਨਸਾ•, 7 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ)  :ਮਾਨਸਾ ਸ਼ਹਿਰ ਦੀ ਪ੍ਰਮੁੱਖ ਸਿਨੇਮਾ ਰੋਡ, ਜਿਸਨੂੰ ਬਨਾਉਣ ਅਤੇ ਇਸਦੇ ਸੀਵਰੇਜ ਦੀ ਵਿਵਸਥਾ ਠੀਕ ਕਰਨ ਸਬੰਧੀ ਕਾਫੀ ਲੰਬਾ ਸਮਾਂ ਇਸ ਸੜਕ ਦੇ ਦੁਕਾਨਦਾਰਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ. ਇਸ ਸੰਘਰਸ਼ ਦੌਰਾਨ ਸਾਰਾ ਬਾਜ਼ਾਰ ਵੀ ਬੰਦ ਰੱਖਿਆ ਗਿਆ ਅਤੇ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਖਿਲਾਫ ਅੰਦੋਲਨ ਕੀਤਾ ਗਿਆ ਜਿਸ ਕਾਰਣ ਤਕਰੀਬਨ 2 ਮਹੀਨੇ ਪਹਿਲਾਂ ਇਸ ਸੜਕ ਨੂੰ ਬਨਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਪਰ ਇਹ ਸੜਕ ਬਨਣੀ ਤਾਂ ਕੀ ਸੀ, ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਮਾਨਸਾ ਵੱਲੋਂ ਇਸ ਸੜਕ ਨੂੰ ਦੋ ਮਹੀਨੇ ਪਹਿਲਾਂ ਪੁੱਟ ਦਿੱਤਾ ਗਿਆ ਜਿਸ ਕਾਰਣ ਦੁਕਾਨਦਾਰਾਂ ਦਾ ਕੰਮਕਾਰ ਪੂਰੀ ਤਰ੍ਹਾਂ ਪਿਛਲੇ ਦਿਨਾਂ ਤੋਂ ਬੰਦ ਹੈ ਅਤੇ ਗਾਹਕ ਪ੍ਰੇਸ਼ਾਨ ਹੋ ਰਹੇ ਹਨ. ਹੁਣ ਬਰਸਾਤ ਪੈਣ ਕਾਰਣ ਇਹ ਸੜਕ ਚਿੱਕੜੀ ਦਾ ਰੂਪ ਧਾਰ ਚੁੱਕੀ ਹੈ ਅਤੇ ਸੜਕ ਪੁੱਟੀ ਹੋਣ ਕਾਰਣ ਇਸ ਵਿੱਚ ਡੂੰਘੇ ਟੋਏ ਪੈ ਚੁੁੱਕੇ ਹਨ ਜਿੰਨ੍ਹਾਂ ਨੂੰ ਠੀਕ ਕਰਨ ਲਈ ਦੁਕਾਨਦਾਰ ਆਪਣੇ ਖਰਚੇ ’ਤੇ ਮਿੱਟੀ ਅਤੇ ਪੱਥਰ ਪਾਉਣ ਲਈ ਮਜ਼ਬੂਰ ਹਨ ਪਰੰਤੂ ਸੜਕ ਦਾ ਬਣਨ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਹੈ. ਇਸ ਸਬੰਧੀ ਅੱਜ ਸਿਨੇਮਾ ਰੋਡ ਦੇ ਦੁਕਾਨਦਾਰਾਂ ਨੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ. ਇਸ ਬਾਰੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਜਿੱਥੇ ਦੇਸ਼ ਵਿੱਚ ਆਰਥਿਕ

ਮੰਦਵਾੜੇ ਕਾਰਣ ਪਹਿਲਾਂ ਹੀ ਕਾਰੋਬਾਰ ਘੱਟ ਹਨ, ਉFੱਥੇ ਮਾਨਸਾ ਨਗਰ ਕੌਂਸਲ ਵੱਲੋਂ ਇਸ ਸੜਕ ਨੂੰ ਪਿਛਲੇ ਦੋ ਮਹੀਨਿਆਂ ਤੋਂ ਪੁੱਟ ਤਾਂ ਦਿੱਤਾ ਗਿਆ ਹੈ ਪਰ ਸੜਕ ਬਨਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਬਲਕਿ ਮੀਂਹ ਕਾਰਣ ਸੜਕ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਜਿਸ ਕਾਰਣ ਨਾਂ ਸਿਰਫ ਦੁਕਾਨਦਾਰ ਅਤੇ ਗਾਹਕ ਪ੍ਰੇਸ਼ਾਨ ਹਨ ਬਲਕਿ ਕਿਸੇ ਵੀ ਵੇਲੇ ਕੋਈ ਸੜਕੀ ਹਾਦਸਾ ਵਾਪਰ ਸਕਦਾ ਹੈ. ਦੁਕਾਨਦਾਰਾਂ ਨੂੰ ਆਪੋ ਆਪਣੀਆਂ ਦੁਕਾਨਾਂ ਅੱਗੇ ਮਿੱਟੀ ਅਤੇ ਪੱਥਰ ਪਾਉਣਾ ਪੈ ਰਿਹਾ ਹੈ. ਜੇਕਰ ਕੁੱਝ ਦਿਨਾਂ ਦੇ ਅੰਦਰ ਇਸ ਸੜਕ ਦਾ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਉਹ ਸਮੁੱਚੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਅਤੇ ਮਾਨਸਾ ਦੀਆਂ ਹੋਰ ਸੰਘਰਸ਼^ਸ਼ੀਲ ਜਥੇਬੰਦੀਆਂ ਦੇ ਨਾਲ ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਖਿਲਾਫ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ. ਇਸ ਸਮੇਂ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਿੱਕਰ ਸਿੰਘ ਮਘਾਣੀਆਂ, ਪ੍ਰਮੋਦ ਗੋਇਲ, ਬਿਕਰਮ ਜਿੰਦਲ, ਅਸ਼ਵਨੀ ਕੁਮਾਰ ਲਖਾਨੀ ਵਾਲੇ, ਸੁਰੇਸ਼ ਕੁਮਾਰ ਸਿੰਗਲਾ, ਪਵਨ ਕੁਮਾਰ, ਵਿਜੈ ਕੁਮਾਰ, ਭਗਵਾਨ ਦਾਸ ਭੋਲਾ, ਹੈਪੀ ਰੱਲਾ, ਜਸਵਿੰਦਰ ਸਿੰਘ ਅਤੇ ਮਾਸਟਰ ਟੇਕ ਚੰਦ ਆਦਿ ਹਾਜ਼ਰ ਸਨ.

LEAVE A REPLY

Please enter your comment!
Please enter your name here