

ਮਾਨਸਾ, 08 ਜਨਵਰੀ •, (ਸਾਰਾ ਯਹਾ,ਬਲਜੀਤ ਸ਼ਰਮਾ 7 ਜਨਵਰੀ : ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈਕੇ ਵਿਚ ਛੇਵੀਂ ਜਮਾਤ ਵਿਚ ਸ਼ੈਸ਼ਨ 2020-21 ਲਈ 11 ਜਨਵਰੀ 2020 ਨੂੰ ਪ੍ਰਵੇਸ਼ ਪ੍ਰੀਖਿਆ ਲਈ ਜਾਣੀ ਹੈ, ਜਿਸ ਲਈ ਸਰਕਾਰੀ ਸੈਕੰਡਰੀ ਸਕੂਲ, ਬੁਢਲਾਡਾ (ਲੜਕੀਆਂ), ਸਰਕਾਰੀ ਸੈਕੰਡਰੀ ਸਕੂਲ, ਬਰੇਟਾ (ਲੜਕੇ), ਸਰਕਾਰੀ ਸੈਕੰਡਰੀ ਸਕੂਲ ਝੁਨੀਰ (ਲੜਕੇ), ਸਰਕਾਰੀ ਸੈਕੰਡਰੀ ਸਕੂਲ, ਸਰਦੂਲਗੜ੍ਹ (ਲੜਕੇ), ਸਰਕਾਰੀ ਸੈਕੰਡਰੀ ਸਕੂਲ, ਮਾਨਸਾ (ਲੜਕੇ), ਸਰਕਾਰੀ ਸੈਕੰਡਰੀ ਸਕੂਲ (ਮਾਨਸਾ) ਲੜਕੀਆਂ, ਐਲ.ਏ.ਡੀ.ਐਮ. ਡੀ.ਏ.ਵੀ. ਪਬਲਿਕ ਸਕੂਲ ਬੁਢਲਾਡਾ (ਐਫੀਲੀਏਟਡ) 7 ਸਕੂਲਾਂ ਨੂੰ ਪੇਪਰ ਸੈਂਟਰ ਬਣਾਇਆ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਉਕਤ ਸਕੂਲਾਂ ਵਿਚ 11 ਜਨਵਰੀ 2020 ਨੂੰ ਇਕ ਦਿਨ ਦੀ ਛੁੱਟੀ ਸਿਰਫ਼ ਸਕੂਲ ਦੇ ਵਿਦਿਆਰਥੀਆਂ ਲਈ ਘੋਸ਼ਿਤ ਕੀਤੀ ਹੈ ਤਾਂ ਜੋ ਟੈਸਟ ਦੇਣ ਵਾਲੇ ਪ੍ਰੀਖਿਆਰਥੀ ਸਹੀ ਢੰਗ ਨਾਲ ਟੈਸਟ ਦੇ ਸਕਣ। ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਕਤ ਸਕੂਲਾਂ ਦਾ ਸਾਰਾ ਸਟਾਫ਼ ਆਮ ਦਿਨਾਂ ਦੀ ਤਰਾਂ ਸਕੂਲ ਵਿਚ ਹਾਜ਼ਰ ਰਹਿ ਕੇ ਆਪਣੇ ਸਕੂਲੀ/ਦਫ਼ਤਰੀ ਕੰਮਾਂ ਨੂੰ ਨਿਪਟਾਏਗਾ।
ਇਹ ਹੁਕਮ ਮਿਤੀ 11 ਜਨਵਰੀ 2020 ਨੂੰ ਹੀ ਲਾਗੂ ਰਹੇਗਾ।






















