

ਨਵੀਂ ਦਿੱਲੀ: ਸਾਲ 2018 ਦੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 10 ਵਿੱਚੋਂ ਅੱਠ ਸੀਟਾਂ ਗਵਾਉਣੀਆਂ ਪਈਆਂ ਹਨ ਅਤੇ ਕਰਨਾਟਕ ਵਿੱਚ ਵੀ ਹਾਰ ਹੋਈ। ਇਸ ਦੇ ਬਾਵਜੂਦ ਪਾਰਟੀ ਦੀ ਆਮਦਨ ‘ਤੇ ਕੋਈ ਬਹੁਤਾ ਫਰਕ ਨਹੀਂ ਪਿਆ ਹੈ। ਲਗਾਤਾਰ ਦੂਜੇ ਸਾਲ ਭਾਜਪਾ ਨੂੰ 1000 ਕਰੋੜ ਰੁਪਏ ਤੋਂ ਵੱਧ ਚੋਣ ਚੰਦਾ ਮਿਲਿਆ ਹੈ। ਭਾਜਪਾ ਨੂੰ ਵਿੱਤੀ ਵਰ੍ਹੇ 2017-18 ਦੌਰਾਨ 1027 ਕਰੋੜ ਰੁਪਏ ਤੋਂ ਵੱਧ ਦਾ ਸਿਆਸੀ ਦਾਨ ਮਿਲਿਆ ਹੈ।
ਇਸ ਤੋਂ ਪਹਿਲਾਂ ਯਾਨੀ 2016-17 ਵਿੱਚ ਇਹ ਰਕਮ 1034 ਕਰੋੜ ਰੁਪਏ ਸੀ, ਜੋ ਪਿਛਲੇ ਸਾਲਾਂ ਦੀ ਤੁਲਨਾ ਵਿੱਚ 81% ਵੱਧ ਸੀ। ਉੱਧਰ, ਕਾਂਗਰਸ ਨੂੰ ਮਿਲਣ ਵਾਲੇ ਚੰਦੇ ਵਿੱਚ 14% ਦੀ ਕਮੀ ਹੋਈ ਸੀ। ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਦਾ ਫੰਡ 681 ਕਰੋੜ ਰੁਪਏ ਤੋਂ ਵਧ ਕੇ 717 ਕਰੋੜ ਰੁਪਏ ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦਾ ਪਾਰਟੀ ਫੰਡ 291 ਕਰੋੜ ਅਤੇ ਸੀਪੀਆਈ ਦਾ ਫੰਡ 104 ਕਰੋੜ ਰੁਪਏ ਪਹੁੰਚ ਗਿਆ ਹੈ।
ਭਾਰਤੀ ਜਨਤਾ ਪਾਰਟੀ ਨੂੰ ਇਸ ਸਾਲ ਦੋ ਜਨਵਰੀ ਨੂੰ ਭਾਰਤ ਸਰਕਾਰ ਤੋਂ 210 ਕਰੋੜ ਰੁਪਏ ਮਿਲੇ ਹਨ। ਇਹ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਜਾਰੀ 222 ਕਰੋੜ ਰੁਪਏ ਦੇ ਬਾਂਡ ਦਾ 95% ਹੈ। ਭਾਜਪਾ ਬੁਲਾਰਾ ਗੋਪਾਲ ਅਗਰਵਾਲ ਨੇ ਕਿਹਾ ਕਿ ਵਿੱਤੀ ਲੈਣ-ਦੇਣ ਪਾਰਦਰਸ਼ੀ ਬਣਾਉਣ ਦੇ ਕਾਰਨ ਹੀ ਪਾਰਟੀ ਨੂੰ ਇੰਨੀ ਰਕਮ ਮਿਲੀ ਹੈ।
ਪਿਛਲੇ ਪੰਜ ਸਾਲਾਂ ਵਿੱਚ ਭਾਜਪਾ ਦੇ ਕਾਂਗਰਸ ਦੇ ਚੰਦਿਆਂ ਦੇ ਅੰਕੜੇ ਕੁਝ ਇਸ ਤਰ੍ਹਾਂ ਹਨ-
ਸਾਲ ਭਾਜਪਾ ਕਾਂਗਰਸ
2013-14 170.86 ਕਰੋੜ 598.06 ਕਰੋੜ
2014-15 437.35 ਕਰੋੜ 593.31 ਕਰੋੜ
2015-16 570.86 ਕਰੋੜ 261 ਕਰੋੜ
2016-17 1034 ਕਰੋੜ 225 ਕਰੋੜ
2017-18 1027 ਕਰੋੜ ਜਾਣਕਾਰੀ ਨਹੀਂ
EDITED BY : SARA YAHA | | Last Updated :7:20 PM 3 ਦਸੰਬਰ 2018
























