ਸਾਨੂੰ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ : ਐਸ.ਡੀ.ਐਮ

0
19

ਮਾਨਸਾ, 07 ਦਸੰਬਰ (ਬਲਜੀਤ ਸ਼ਰਮਾ ) : ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋ ਜ਼ਿਲ੍ਹਾ ਪ੍ਰੀਸ਼ਦ ਵਿਖੇ ਬੀ.ਈ.ਈ., ਭਾਰਤ ਸਰਕਾਰ ਅਤੇ ਡਿਜ਼ਾਇਨ 2 ਅੱਕੂਪੈਂਸੀ ਦੇ ਸਹਿਯੋਗ ਨਾਲ ਇੱਕ ਦਿਨਾਂ ਐਨਰਜੀ ਐਫੀਸੈਂਸੀ ਬਿਲਡਿੰਗ ਮਟੀਰੀਅਲ ਉੱਪਰ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ ਨੇ ਕਿਹਾ ਕਿ ਸਾਨੂੰ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵੱਧ ਤੋ ਵੱਧ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜ਼ੋ ਸਾਡਾ ਵਾਤਵਰਣ ਸਾਫ ਸੁਥਰਾ ਰਹੇ ਅਤੇ ਗਲੋਬਲ ਵਾਰਮਿੰਗ ਦੇ ਬੁਰੇ ਪ੍ਰਭਾਵਾਂ ਤੋ ਬਚਿਆ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਐਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ ਅਪਨਾਕੇ ਵੱਧ ਤੋ ਵੱਧ ਊਰਜਾ ਦੀ ਬੱਚਤ ਕਰਨੀ ਚਾਹੀਦੀ ਹੈ।
ਂਿੲਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸਿਸਟ ਨੇ ਕਿਹਾ ਕਿ ਸਾਨੂੰ ਵੱਧ ਸਟਾਰ ਰੇਟਿੰਗ ਵਾਲੇ ਅਤੇ ਐਨਰਜੀ ਇਫੀਸੈਂਟ ਉਪਕਰਨਾਂ ਦੀ ਵਰਤੋ ਕਰਨੀ ਚਾਹੀਦੀ ਹੈ, ਤਾਂ ਜੋ ਊਰਜਾ ਦੀ ਬੱਚਤ ਹੋ ਸਕੇ।
ਜ਼ਿਲ੍ਹਾ ਮੈਨੇਜ਼ਰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਮਾਨਸਾ ਸ਼੍ਰੀ ਮੱਖਣ ਲਾਲ ਨੇ ਇਸ ਵਰਕਸ਼ਾਪ ਵਿੱਚ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਅਸੀਂ ਰੂਫ ਟਾਪ ਨੈਟ ਮੀਟਰਿੰਗ ਸਕੀਮ ਅਧੀਨ ਆਪਣੇ ਘਰ ਦੀ ਛੱਤ ਉੱਪਰ ਸੋਲਰ ਸਿਸਟਮ ਲਗਾਕੇ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਸਕੀਮ ਅਧੀਨ ਅਸੀਂ 1 ਕਿਲੋ ਵਾਟ ਤੋ ਲੈ ਕੇ ਆਪਣੇ ਮਨਜੂਰ ਸੁਦਾ ਲੋਡ ਦੇ 80 ਪ੍ਰਤੀਸ਼ਤ ਤੱਕ ਦਾ ਸੋਲਰ ਸਿਸਟਮ ਲਗਵਾ ਸਕਦੇ ਹਾਂ।
ਇਸ ਵਰਕਸ਼ਾਪ ਵਿੱਚ ਪੀ.ਡਬਲਯੂ.ਡੀ. (ਬੀ.ਐਂਡ.ਆਰ), ਰੂਰਲ ਵਾਟਰ ਸਪਲਾਈ, ਪੰਚਾਇਤੀ ਰਾਜ, ਬਿਜਲੀ ਬੋਰਡ, ਲੋਕਲ ਬਾਡੀਜ਼, ਬੀ.ਡੀ.ਪੀ.ਓਜ਼, ਹੈਲਥ ਵਿਭਾਗ ਅਤੇ ਡਰੇਨਜ ਵਿਭਾਗ ਦੇ ਇੰਜੀਨੀਅਰਾਂ ਤੋ ਇਲਾਵਾ ਸ਼ਹਿਰ ਵਿੱਚ ਕੰਮ ਕਰ ਰਹੇ ਆਰਕੀਟੇਕਚਰ ਆਦਿ ਨੇ ਹਿੱਸਾ ਲੈ ਕੇ ਮਹੱਤਵ ਪੂਰਨ ਜਾਣਕਾਰੀ ਪ੍ਰਾਪਤ ਕੀਤੀ।


EDITED BY : SARA YAHA | | Last Updated :7:11 PM 7 ਦਸੰਬਰ  2018

LEAVE A REPLY

Please enter your comment!
Please enter your name here