ਸਾਇਕਲ ਚਲਾਓ ਬੀਮਾਰੀਆਂ ਭਜਾਓ ਦਾ ਦਿੱਤਾ ਸੁਨੇਹਾ !!

0
30

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਮਾਨਸਾ ਤੋਂ ਗੁਰੂਦੁਆਰਾ ਸਾਹਿਬ ਭਾਈ ਬਹਿਲੋ ਜੀ,ਫਫੜੇ ਭਾਈਕੇ ਜਾ ਕੇ ਲੋਕਾਂ ਸਾਇਕਲ ਚਲਾਉਣ ਲਈ ਪੇ੍ਰਿਤ ਕੀਤਾ ਗਿਆ।ਇਹ ਜਾਣਕਾਰੀ ਦਿੰਦੇ ਹੋਏ ਪੈ੍ਸ ਸਕੱਤਰ ਬਲਜੀਤ ਕੜਵਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਚਲਾਈ ਸਾਇਕਲ ਜਾਗਰੁਕਤਾ ਮੁਹਿੰਮ ਦੇ ਸਹੀ ਨਤੀਜੇ ਸਾਹਮਣੇ ਆਉਣ ਲੱਗੇ ਹਨ ਜਿਹੜੇ ਲੋਕ ਸਾਇਕਲ ਚਲਾਉਣ ਲੱਗੇ ਹਨ ਉਹ ਦੱਸਦੇ ਹਨ ਕਿ ਸਾਇਕਲਿੰਗ ਨਾਲ ਉਹਨਾਂ ਦਾ ਬੱਲਡ ਪੈ੍ਸ਼ਰ ਅਤੇ ਸ਼ੂਗਰ ਲੈਵਲ ਠੀਕ ਰਹਿਣ ਲੱਗ ਗਿਆ ਹੈ ਸਵੇਰ ਵੇਲੇ ਸਾਇਕਲਿੰਗ ਕਰਨ ਨਾਲ ਸਾਰਾ ਦਿਨ ਸ਼ਰੀਰ ਚੁਸਤ ਅਤੇ ਤਾਜਾ ਮਹਿਸੂਸ ਕਰਦਾ ਹੈ ਮਾਨਸਾ ਦੇ ਬਹੁਤ ਸਾਰੇ ਲੋਕ ਜੋ ਪਹਿਲਾਂ ਸਾਇਕਲ ਚਲਾਉਣ ਚ ਸ਼ਰਮ ਮਹਿਸੂਸ ਕਰਦੇ ਸਨ ਉਹ ਹੁਣ ਗਰੁੱਪ ਤੋਂ ਪੇ੍ਰਿਤ ਹੋ ਕਿ ਸਾਇਕਲ ਨੂੰ ਸਟੇਟਸ ਸਿਨਬਲ ਸਮਝਦੇ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਸਾਇਕਲ ਚਲਾਉਣਾ ਚਾਹੀਦਾ ਹੈ ਕਿਉਂਕਿ ਅੱਜਕਲ ਘਰਾਂ ਚ ਸ਼ਰੀਰਕ ਕੰਮ ਘੱਟ ਗਏ ਹਨ ਸਾਇਕਲਿੰਗ ਕਰਨ ਨਾਲ ਕਸਰਤ ਵੀ ਹੁੰਦੀ ਹੈ ਅਤੇ ਮਾਨਸਿਕ ਤਨਾਵ ਵੀ ਘੱਟਦਾ ਹੈ।ਇਸ ਮੌਕੇ ਸੰਜੀਵ ਕੁਮਾਰ,ਪਰਵੀਨ ਟੋਨੀ,ਪ੍ਮੋਦ ਬਾਗਲਾ,ਸੋਹਣ ਲਾਲ,ਸੰਜੀਵ ਪਿੰਕਾ,ਰਵਿੰਦਰ ਧਾਲੀਵਾਲ,ਭੀਮ ਕੋਟਲੀ,ਸੁਰਿੰਦਰ ਬਾਂਸਲ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here