ਫ਼ਤਿਹਵੀਰ ਦੀ ਮੌਤ ਤੇ ਕੈੰਡਲ ਰੋਸ ਮਾਰਚ ਕੱਢਿਆ

0
19

ਸਰਦੂਲਗੜ੍ਹ ,(ਸਾਰਾ ਯਹਾ,(BPS) :- 13 ਜੂਨ  ਸ਼ਹਿਰ ਸਰਦੂਲਗੜ੍ਹ ਅਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ ਰੋਹਿਤ ਕੁਮਾਰ ਅਰੋੜਾ ਦੀ ਅਗਵਾਹੀ ‘ਚ ਮਾਸੂਮ ਫ਼ਤਿਹਵੀਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਨੌਜਵਾਨਾਂ ਵੱਲੋਂ ਮੋਮਬੱਤੀਆਂ ਜਲਾ ਕੇ ਸ਼ਹਿਰ ਦੇ ਹਸਪਤਾਲ ਰੋਡ, ਰੋੜਕੀ ਰੋਡ ਅਤੇ ਮੇਨ ਰੋਡ ਹੁੰਦੇ ਹੋਏ ਬੱਸ ਸਟੈਂਡ ਚੌੰਕ ਤੇ ਰੋਸ ਮਾਰਚ ਸਮਾਪਤ ਕੀਤਾ ਗਿਆ। ਇਸ ਦੌਰਾਨ ਰੋਹਿਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਬੇਰੁਖੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਅਣਗਹਿਲੀ ਕਾਰਨ ਫ਼ਤਿਹਵੀਰ ਦੀ ਦਰਦਨਾਕ ਲਾਈਵ ਮੌਤ ਹੋਈ ਹੈ।ਝੰਡਾ ਕਲਾਂ ਦੇ ਨੌਜਵਾਨ  ਵਰਿੰਦਰ ਉੱਪਲ ਨੇ ਤੰਜ਼ ਕਸਦੇ ਹੋਏ ਕਿਹਾ ਕਿ ਨੈਸ਼ਨਲ ਡਿਜ਼ਾਸਟਰ ਰਿਸਪੌਨਸ ਫੋਰਸ ਨੂੰ ਆਪਣਾ ਨਾਮ ਬਦਲ ਕੇ ਨੈਸ਼ਨਲ ਡਿਲੇਅ ਰਿਸਪੌਨਸ ਫੋਰਸ ਰੱਖ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਸਾਡੇ ਨੇੜੇ ਕੋਈ ਵੀ ਸਾਨੂੰ ਬੋਰਵੈੱਲ ਨਜ਼ਰ ਆਉਂਦੀ ਹੈ ਜਾਂ ਬਿਜਲੀ ਦੀਆਂ ਤਾਰਾਂ ਨੰਗੀਆਂ ਜਾਂ ਕੋਈ ਅਜਿਹੀ ਜਿਸ ਤੋਂ ਕੋਈ ਵੀ ਘਟਨਾ ਹੋ ਸਕਦੀ ਹੋਵੇ ਨੂੰ ਤੁਰੰਤ ਧਿਆਨ ਦੇ ਕੇ ਉਸ

ਦਾ ਯੋਗ ਹੱਲ ਕਰਨਾ ਚਾਹੁੰਦਾ ਹੈ ਤਾਂ ਕਿ ਅਜਿਹੀ ਕੋਈ ਘਟਨਾ ਨਾ ਹੋਵੇ  ਇਸ ਮੌਕੇ ਜਗਜੀਤ ਸਿੰਘ ਖਾਲਸਾ, ਸੁਰਿੰਦਰ ਕੁਮਾਰ ਝੰਡਾ ਖੁਰਦ, ਕੁਲਦੀਪ ਸਿੰਘ ਮੀਰਪੁਰ, ਮੋਨੂੰ ਸਾਧੂਵਾਲਾ, ਮਨਪ੍ਰੀਤ ਸਿੰਘ ਕਾਲਾ, ਕਰਮ ਸਿੰਘ, ਜਸਪਾਲ ਸਿੰਘ, ਸਾਗਰ ਅਰੋੜਾ, ਰੋਮੀ ਅਰੋੜਾ, ਹੈਪੀ ਰੁਪਾਲ, ਮਨਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

LEAVE A REPLY

Please enter your comment!
Please enter your name here