

ਮਾਨਸਾ, 20 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) — ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵਿਖੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੇ ਪਹਿਲੇ ਦਿਨ ਸਵੇਰੇ ਕਲੱਬ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਅਸ਼ੋਕ ਗਰਗ ਪ੍ਰਧਾਨ ਅਤੇ ਪ੍ਰਵੀਨ ਗੋਇਲ ਵੱਲੋਂ ਕਲੱਬ ਵਿਖੇ ਹਵਨ ਕਰਵਾਇਆ ਗਿਆ ਅਤੇ ਕਲੱਬ ਦੀ ਸੁਨਿਹਰੀ ਸਟੇਜ ਦਾ ਡਰਾਪ ਪੂਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸੈਕਟਰੀ ਬਲਜੀਤ ਸ਼ਰਮਾ ਵੀ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਅਸੋ਼ਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ 20 ਸਤੰਬਰ ਨੂੰ ਸ਼੍ਰੀ ਰਾਮ ਲੀਲਾ ਮੰਚਨ ਦਾ ਪਹਿਲਾ ਦਿਨ ਹੈ ਅਤੇ ਹਮੇਸ਼ਾਂ ਦੀ ਤਰ੍ਹਾਂ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕੱਲਬ ਵਿਖੇ ਹਵਨ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੰਤੋਸ਼ੀ ਮਾਤਾ ਮੰਦਿਰ ਦੇ ਪੁਜਾਰੀ ਅਤੇ ਕਲੱਬ ਦੇ ਸੀਨੀਅਰ ਮੈਂਬਰ ਪੰਡਿਤ ਪੁਨੀਤ ਸ਼ਰਮਾ ਗੋਗੀ ਜੀ ਵੱਲੋਂ ਪਵਿੱਤਰ ਮੰਤਰਾਂ ਦੇ ਉਚਾਰਨ ਨਾਲ ਹਵਨ ਕਰਵਾਇਆ ਗਿਆ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਤ 9 ਵਜੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦੇਖਣ ਲਈ ਜ਼ਰੂਰ ਪਹੁੰਚਣ।
ਸ਼੍ਰੀ ਬਲਜੀਤ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਆਯੋਜਨ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ ਦਾ ਮੰਚਨ 20 ਸਤੰਬਰ ਤੋਂ ਲੈ ਕੇ 03 ਅਕਤੂਬਰ 2025 ਤੱਕ ਹੋਵੇਗਾ।
ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਰੱਲਾ ਨੇ ਦੱਸਿਆ ਕਿ ਕਲੱਬ ਦੇ ਕਲਾਕਾਰਾਂ ਵੱਲੋਂ ਕਾਫ਼ੀ ਦਿਨਾਂ ਦੀ ਮਿਹਨਤ ਨਾਲ ਰਿਹਰਸਲਾਂ ਕਰਕੇ ਸ਼੍ਰੀ ਰਾਮ ਲੀਲਾ ਜੀ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੱਲਬ ਦੇ ਡਾਇਰੈਕਟਰਜ਼ ਪ੍ਰਵੀਨ ਸ਼ਰਮਾ ਟੋਨੀ, ਵਿਨੋਦ ਪਠਾਨ, ਕੇ.ਸੀ. ਸ਼ਰਮਾ, ਮੁਕੇਸ਼ ਬਾਂਸਲ ਅਤੇ ਤਰਸੇਮ ਕੁਮਾਰ ਹੋਂਡਾ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਹੈ।ਇਸ ਤੋਂ ਇਲਾਵਾ ਕਲੱਬ ਦੇ ਸੰਗੀਤ ਨਿਰਦੇਸ਼ਕ ਸੇਵਕ ਸੰਦਲ, ਮੋਹਨ ਸੋਨੀ ਅਤੇ ਜਸ਼ਨ ਕੁਮਾਰ ਵੱਲੋਂ ਕਲਾਕਾਰਾਂ ਨੂੰ ਬਿਹਤਰੀਨ ਸੰਗੀਤਕ ਮਾਹੌਲ ਵਿੱਚ ਗਾਇਕੀ ਦੇ ਢੰਗ ਸਿਖਾਏ ਗਏ ਹਨ।

ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਸੀਨੀਅਰ ਮੈਂਬਰ ਜੀਤ ਰਾਮ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਅਮਨ ਗੁਪਤਾ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਵਿਪਨ ਕੁਮਾਰ ਅਰੋੜਾ, ਵਿਸ਼ਾਲ ਸ਼ਰਮਾ ਵਿੱਕੀ, ਜੁਨੇਦ ਖਾਨ, ਬੀਬਾ ਬਜਾਜ, ਗਗਨਦੀਪ ਕੁਮਾਰ ਵਿੱਕੀ, ਗੋਰਵ ਬਜਾਜ, ਨਰੇਸ਼ ਬਾਂਸਲ, ਰਿੰਕੂ ਬਾਂਸਲ, ਅਸ਼ੋਕ ਕੁਮਾਰ ਟੀਟਾ, ਅਨੀਸ਼ ਕੁਮਾਰ, ਹੈਰੀ ਕੁਮਾਰ, ਜੀਵਨ ਜੁਗਨੀ, ਜਗਦੀਸ਼ ਕੋਕਲਾ, ਦੀਪੂ ਕੁਮਾਰ, ਚੇਤਨ, ਆਦੀਸ਼ ਕੁਮਾਰ, ਬੰਟੀ ਤੋਂ ਇਲਾਵਾ ਕੱਲਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।























