

ਬੁਢਲਾਡਾ 20 ਸਤੰਬਰ (ਸਾਰਾ ਯਹਾਂ/ਮੇਹਤਾ ਅਮਨ) : ਸ਼੍ਰੀ ਰਘੂਨੰਦਨ ਰਾਮ ਲੀਲਾ ਕਲੱਬ ਵੱਲੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਅੱਜ ਤੋਂ ਸ਼ੁਰੂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਆਗੂ ਹਨੀ ਗੌੜ ਨੇ ਦੱਸਿਆ ਕਿ ਰਾਮ ਲੀਲਾ ਮੰਚਨ ਲਈ ਸ਼ਹਿਰੀਆਂ ਦਾ ਭਰਪੂਰ ਸਹਿਯੋਗ, ਸਥਾਨਕ ਪ੍ਰਸ਼ਾਸ਼ਨ, ਵਿਧਾਇਕ ਅਤੇ ਸਥਾਨਕ ਲੋਕਾਂ ਵੱਲੋਂ ਸ਼੍ਰੀ ਰਾਮਾਇਣ ਜੀ ਦੇ ਨਿਰਧਾਰਿਤ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕਰਨ ਜਾ ਰਹੇ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਚੌੜੀ ਗਲੀ ਵਿੱਚ ਹੋ ਰਹੀ ਸ਼੍ਰੀ ਰਾਮ ਲੀਲਾ ਦੇਖਣ ਲਈ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਰਾਮ ਲੀਲਾ ਦੇ ਪਾਤਰਾਂ ਵੱਲੋਂ ਪ੍ਰਧਾਨ ਭਲਵਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਮਰਿਆਦਾ ਅਤੇ ਸ਼ਰਧਾ ਨਾਲ ਰਾਮ ਲੀਲਾ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂਦੀਪ ਵਰਮਾ, ਅਵਤਾਰ ਆਰਜ਼ੂ , ਤੋਂ ਇਲਾਵਾ ਵੱਖ ਵੱਖ ਮਹਿਲਾ ਮੰਡਲਾਂ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ।























