*ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ ਸੱਤਵਾਂ ਸ਼੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ*

0
4

ਮਾਨਸਾ, 25 ਦਸੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਮੀਤ ਪ੍ਰਧਾਨ ਵਿੱਕੀ ਪੈਪਸੀ ਅਤੇ ਸਹਿ ਸਕੱਤਰ ਮਨੋਜ ਗੋਇਲ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਜੈ ਮਾਂ ਮੰਦਰ ਮਾਨਸਾ ਵਿਖੇ ਸ਼੍ਰੀ ਸ਼ਕਤੀ ਕੀਰਤਨ ਮੰਡਲ ਮਾਨਸਾ ਅਤੇ ਮਹਿਲਾਂ ਸਤਿਸੰਗ ਮੰਡਲ (ਜੈ ਮਾਂ ਮੰਦਰ) ਵਾਲਿਆਂ ਦੇ ਬਹੁਮੁੱਲੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਸਵੇਰੇ 6 ਵਜੇ ਤੋਂ 7.30 ਵਜੇ ਤੱਕ ਇਹ ਸਮਾਗ਼ਮ ਆਯੋਜਿਤ ਕੀਤਾ ਗਿਆ।

ਸ਼੍ਰੀ ਤੁਲਸੀ ਪੂਜਨ ਸ਼੍ਰੀ ਅਜੇ ਕੁਮਾਰ ਬਾਂਸਲ ਜ਼ਿਲ੍ਹਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਮਾਨਸਾ ਤੋਂ ਮੰਦਰ ਪੁਜਾਰੀ ਪੰਡਿਤ ਨਵਰਾਜ ਸ਼ਾਸਤਰੀ ਜੀ ਵੱਲੋਂ ਵਿਧੀ ਪੂਰਵਕ ਕਰਵਾਇਆ ਗਿਆ ਅਤੇ ਸੰਮਤੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

        ਇਸ ਸਮਾਗਮ ਵਿੱਚ ਬਹੁਤ ਹੀ ਅੱਛੇ ਪ੍ਰਵਕਤਾ ਸਤਿਕਾਰਯੋਗ ਸ਼੍ਰੀ ਯੋਗੇਸ਼ ਬਾਂਸਲ ਜੀ ਨੇ ਵਿਸਥਾਰ ਪੂਰਵਕ ਵਿਆਖਿਆ ਕਰਦਿਆਂ ਕਿਹਾ ਕਿ ਮਹਾਂਰਾਣੀ ਤੁਲਸੀ ਜੀ ਇਸ ਭੂਮੀ ਤੇ ਭਗਵਾਨ ਦਾ ਸਾਕਸ਼ਾਤ ਸਰੂਪ ਹੈ। ਇਸ ਦਾ ਪੱਤਾ ਪੱਤਾ ਡਾਲੀ ਡਾਲੀ ਪੂਜਨ ਯੋਗ ਹੈ। 

ਡਾਕਟਰ ਵਿਜੇ ਸਿੰਗਲਾ ਵਿਧਾਇਕ ਮਾਨਸਾ ਨੇ ਮਹਾਂਰਾਣੀ ਤੁਲਸੀ ਮਾਤਾ ਦੇ ਗੁਣਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਤੁਲਸੀ ਸਾਨੂੰ ਦਿਨ ਰਾਤ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਅਨੇਕਾਂ ਬਿਮਾਰੀਆਂ ਵਿੱਚ ਲਾਭਦਾਇਕ ਹੈ। 

ਇਸ ਮੌਕੇ ਤੇ ਸ਼੍ਰੀ ਪ੍ਰੇਮ ਅਰੋੜਾ ਜੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮਾਨਸਾ ਨੇ ਮਹਾਂਰਾਣੀ ਤੁਲਸੀ ਮਾਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਤੁਲਸੀ ਜੀਵਨ ਨੂੰ ਨਿਰੋਗਤਾ ਅਤੇ ਜੀਵਨ ਤੋਂ ਬਾਅਦ ਮੋਕਸ਼ ਦੀ ਪ੍ਰਾਪਤੀ ਕਰਵਾਉਂਦੀ ਹੈ।

               ਹਰ ਸਾਲ ਸੰਮਤੀ ਵੱਲੋਂ “ਤੁਲਸੀ ਸਨਮਾਨ” ਦਿੱਤਾ ਜਾਂਦਾ ਹੈ ਜੋ ਕਿ ਇਸ ਵਾਰ ਸ਼ਹਿਰ ਦੀ ਪ੍ਰਮੁੱਖ ਸੰਸਥਾ ਜੋ ਕਿ ਸਾਰੇ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਫ਼ਲਦਾਰ, ਛਾਂਦਾਰ ਅਤੇ ਬਿਮਾਰੀਆਂ ਲਈ ਉਪਯੋਗੀ ਰੁੱਖ ਲਗਾਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਹੀ ਹੈ ਇਨਵਾਇਰਮੈਂਟ ਸੁਸਾਇਟੀ ਮਾਨਸਾ ਦੇ ਕਨਵੀਨਰ ਸ਼੍ਰੀ ਅਸ਼ੋਕ ਸਪੋਲੀਆ ਜੀ ਨੂੰ ਸੰਮਤੀ ਵੱਲੋਂ ਸ਼ਰਧਾ ਪੂਰਵਕ ਦਿੱਤਾ ਗਿਆ।

    ਰਸਭਿੰਨਾ ਸੰਕੀਰਤਨ “ਲਹਿਰ ਲਹਿਰ ਲਹਿਰਾਏ ਮੇਰੇ ਆਂਗਨ ਦੀ ਤੁਲਸੀ”, “ਲਾਲ ਰੰਗ ਚੜ੍ਹਿਆ ਗੁਲਾਬੀ ਰੰਗ ਚੜ੍ਹਿਆ” “ਨੱਚ ਭਗਤਾਂ ਮਈਆ ਤੇਰੇ ਘਰੇ ਆਈ ਹੈ”,”ਜਿੰਦ ਤੇਰੇ ਹੀ ਭਰੋਸੇ ਨਹੀਓ ਡੋਲਦੀ”, “ਮੇਰੇ ਘਰ ਸ਼ਿਆਮਾ ਆਈ ਵੇ ਮੈਂ ਤਾਂ ਖੋਲ ਰੱਖਾਂ ਬਾਰੀਆਂ” “ਨਾ ਚੰਦਨ ਦੀ ਪਾਲਕੀ ਨਾ ਕੋਈ ਹਾਰ ਸ਼ਿੰਗਾਰ”ਆਦਿ ਭਜਨ ਗਾਕੇ ਮਹਿਲਾ ਮੰਡਲਾਂ ਅਤੇ ਸਮੁੱਚੇ ਸ਼ਹਿਰ ਦੀਆਂ ਭਜਨ ਮੰਡਲੀਆਂ ਵੱਲੋਂ ਸ਼੍ਰੀ ਤੁਲਸੀ ਮਹਾਂਰਾਣੀ ਦਾ ਗੁਣਗਾਨ ਕੀਤਾ ਗਿਆ।

      ਇਸ ਸਮਾਗਮ ਵਿੱਚ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੀਰ ਛਾਬੜਾ, ਵਾਇਸ ਪ੍ਰਧਾਨ ਰਾਜੇਸ਼ ਪੰਧੇਰ, ਕੈਸ਼ੀਅਰ ਰਕੇਸ਼ ਗੁਪਤਾ, ਰੁਲਦੂ ਰਾਮ ਨੰਦਗੜ੍ਹ, ਅੰਮ੍ਰਿਤ ਮਿੱਤਲ, ਡਾਕਟਰ ਜਨਕ ਰਾਜ ਸਿੰਗਲਾ ਪ੍ਰਧਾਨ ਵਾਇਸ ਆਫ਼ ਮਾਨਸਾ, ਰੁਲਦੂ ਰਾਮ ਰੋੜੀ, ਸੰਤ ਲਾਲ ਨਾਗਪਾਲ, ਸੰਜੀਵ ਪਿੰਕਾ, ਰੋਹਿਤ ਬਾਂਸਲ, ਵਿਸ਼ਾਲ ਜੈਨ ਗੋਲਡੀ, ਬਲਵੀਰ ਅਗਰੋਈਆ, ਰਾਜੇਸ਼ ਠੇਕੇਦਾਰ, ਮਨੀਸ਼ ਚੌਧਰੀ, ਸੁਨੀਲ ਕੁਮਾਰ, ਸੁਖਵਿੰਦਰ ਜੱਸਲ, ਸਤੀਸ਼ ਜੋਗਾ, ਦਰਸ਼ਨ ਦਰਸ਼ੀ, ਬਿੰਦਰਪਾਲ, ਵਿਨੋਦ ਬਾਂਸਲ, ਰਾਜ ਕੁਮਾਰ ਮਿੱਤਲ, ਐਡਵੋਕੇਟ ਸੁਰਿੰਦਰ ਜਿੰਦਲ, ਭੂਸ਼ਨ ਕੁਮਾਰ, ਤਰਸੇਮ ਬਿੱਟੂ ਸ਼ਰਮਾ, ਕਾਕਾ ਸ਼ਰਮਾ, ਨਰੇਸ਼ ਕੁਮਾਰ, ਵਰੁਣ ਬਾਂਸਲ, ਪੁਰਸ਼ੋਤਮ ਝੁਨੀਰ, ਹਨੀ, ਗਗਨਦੀਪ ਸਿੰਗਲਾ ਅਤੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

LEAVE A REPLY

Please enter your comment!
Please enter your name here