*ਜਗਦੇਵ ਸਿੰਘ ਡਿਪਟੀ ਸੁਪਰਡੈਂਟ ਬਠਿੰਡਾ (ਜੇਲ) 31 ਦਸੰਬਰ ਨੂੰ ਹੋਣਗੇ ਸੇਵਾਮੁਕਤ*

0
2

ਮਾਨਸਾ 25 ਦਸੰਬਰ (ਸਾਰਾ ਯਹਾਂ/ਜਗਦੀਸ਼ ਬੰਸਲ) – ਬਠਿੰਡਾ ਜੇਲ ਦੇ ਡਿਪਟੀ ਸੁਪਰਡੈਂਟ ਜਗਦੇਵ ਸਿੰਘ 31 ਦਸੰਬਰ 2025 ਨੂੰ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਸ੍ਰ ਜਗਦੇਵ ਸਿੰਘ 10 ਅਪ੍ਰੈਲ 1986 ਨੂੰ ਪੰਜਾਬ ਪੁਲਿਸ ਚ ਭਰਤੀ ਹੋਏ ਤੇ ਵਧੀਆਂ ਸੇਵਾਵਾਂ ਬਦਲੇ ਮਹਿਕਮੇ ਵੱਲੋ ਉਨ੍ਹਾਂ ਨੂੰ ਸਮੇਂ ਸਮੇਂ ਤੇ ਤਰੱਕੀ ਦਿੱਤੀ ਗਈ। ਸ੍ਰ ਜਗਦੇਵ ਸਿੰਘ ਨੇ ਆਪਣੀ ਕਰੀਬ 39 ਸਾਲ ਦੀ ਸਰਵਿਸ ਦੌਰਾਨ ਪੁਲਿਸ ਵਿਭਾਗ ਦੇ ਵੱਖ ਵੱਖ ਅਹੁਦਿਆਂ ਤੇ ਕੰਮ ਕਰਦਿਆਂ ਮਾਨਸਾ ਬਠਿੰਡਾ ਤੋ ਇਲਾਵਾ ਪੰਜਾਬ ਦੇ ਕਈ ਹੋਰ ਜਿਲ੍ਹਿਆ ਵਿੱਚ ਵੀ ਬਤੋਰ ਮੁੱਖ ਅਫਸਰ ਥਾਣਾ (SHO) ਵਜੋਂ ਤੈਨਾਤ ਰਹਿਕੇ ਵਧੀਆ ਸੇਵਾਵਾਂ ਨਿਭਾਈਆਂ ਹਨ।

 ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹ ਜੇਲ ਵਿਭਾਗ ਪੰਜਾਬ ਚ ਸੇਵਾਵਾਂ ਨਿਭਾਅ ਰਹੇ ਨੇ ਤੇ 31 ਦਸੰਬਰ 2025 ਨੂੰ ਜਿਲ੍ਹਾ ਜੇਲ ਬਠਿੰਡਾ ਚੋ ਬਤੋਰ ਡਿਪਟੀ ਸੁਪਰਡੈਂਟ ਦੇ ਅਹੁਦੇ ਤੋਂ ਰਿਟਾਇਰ ਹੋਣ ਜਾ ਰਹੇ ਹਨ।

LEAVE A REPLY

Please enter your comment!
Please enter your name here