

ਮਾਨਸਾ, 24 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਵਿਖੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਚੌਥੀ ਨਾਈਟ ਦਾ ਉਦਘਾਟਨ ਡਾ. ਲਵ ਕੁਮਾਰ ਐਮ.ਡੀ. ਗੈਸਟਰੋ ਨੇ ਰਿਬਨ ਕੱਟ ਕੇ, ਬਲਕਾਰ ਸਿੰਘ ਕਾਨੂੰਗੋ-ਕਮ-ਤਹਿਸੀਲਦਾਰ ਰਜਿਸਟਰੀ ਨੇ ਝੰਡਾ ਪੂਜਨ ਕਰਕੇ ਅਤੇ ਸੰਤ ਨਾਗਪਾਲ ਪ੍ਰਧਾਨ ਜ਼ਿਲ੍ਹਾ ਅਰੋੜ ਵੰਸ ਅਤੇ ਪ੍ਰਧਾਨ ਧੰਨ ਧੰਨ ਬਾਬਾ ਗੁਰਦਿਆਲ ਦਾਸ ਸੋਸਾਇਟੀ ਨੇ ਆਰਤੀ ਕਰ ਕੇ ਕੀਤਾ। ਇਸ ਮੌਕੇ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਅਤੇ ਉਨ੍ਹਾਂ ਦੀ ਟੀਮ ਕੈਸ਼ੀਅਰ ਰਾਕੇਸ਼ ਕੁਮਾਰ ਅਤੇ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਨੇ ਸੁਭਾਸ਼ ਨੇ ਸੁਭਾਸ਼ ਡਰਾਮਾਟਿਕ ਕਲੱਬ ਦੀ ਮੈਨੇਜਮੈਂਟ ਨੂੰ ਸਨਮਾਨਿਤ ਕੀਤਾ। ਪਤਵੰਤਿਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਦੱਸੇ ਪੁਰਣਿਆਂ ਉਪਰ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।


ਇਸ ਮੌਕੇ ਕਲੱਬ ਦੇ ਚੇਅਰਮੈਨ ਸ਼੍ਰੀ ਅਸੋ਼ਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਲੱਬ ਦੇ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਦੀ ਰਿਹਰਸਲ ਤੋਂ ਬਾਅਦ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਆਪ ਸਭ ਦੇ ਸਨਮੁੱਖ ਪੇਸ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇ ਮਨ ਵਿੱਚ ਸੇਵਾ ਕਰਨ ਦੀ ਭਾਵਨਾ ਹੋਵੇ ਤਾਂ ਸਭ ਕੁਝ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਰਮਾਇਣ ਜੀ ਤੋਂ ਸਿੱਖਿਆ ਲੈ ਕੇ ਹਰੇਕ ਵਿਅਕਤੀ ਨੂੰ ਉਸ ਉਪਰ ਅਮਲ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਅੱਜ ਦਾ ਨਾਈਟ ਦਾ ਸ਼ੁਭ ਆਰੰਭ ਸ਼੍ਰੀ ਰਾਮ-ਲਕਸ਼ਮਣ ਜੀ ਦੀ ਆਰਤੀ ਕਰ ਕੇ ਕੀਤਾ ਗਿਆ।ਉਸ ਉਪਰੰਤ ਪ੍ਰਭੂ ਸ਼੍ਰੀ ਰਾਮ ਜੀ ਦਾ ਜਨਕ ਪੁਰੀ ਪੁਸ਼ਪਵਾਟਿਕਾ ਵਿੱਚ ਆਉਣਾ ਤੇ ਪੂਜਾ ਲਈ ਫੁੱਲ ਲੈਣ ਤੋਂ ਬਾਅਦ ਮਾਤਾ ਸੀਤਾ ਦਾ ਮਾਂ ਗੋਰਾਂ ਦੀ ਪੂਜਾ ਕਰਨਾ, ਪੁਸ਼ਪਵਾਟਿਕਾ ਵਿੱਚ ਸੀਤਾ ਮਾਤਾ ਦਾ ਸ਼ੀ੍ਰ ਰਾਮ ਚੰਦਰ ਜੀ ਨੂੰ ਦੇਖਣਾ, ਸ਼ਿਵਜੀ ਦੇ ਧਨੁਸ਼ ਦੀ ਆਰਤੀ ਕਰਨਾ, ਰਾਜਿਆਂ ਦਾ ਧਨੁੱਸ਼ ਤੋੜਨ ਲਈ ਜੋ਼ਰ ਲਗਾਉਣਾ, ਸ਼੍ਰੀ ਰਾਮ ਜੀ ਵੱਲੋਂ ਧਨੁਸ਼ ਤੋੜਨਾ, ਭਗਵਾਨ ਪਰਸ਼ੂਰਾਮ ਦਾ ਆਉਣਾ, ਲਕਸ਼ਮਣ-ਪਰਸ਼ੂਰਾਮ ਸੰਵਾਦ, ਮਾਤਾ ਸੀਤਾ ਜੀ ਦੀ ਵਿਦਾਇਗੀ ਆਦਿ ਦ੍ਰਿਸ਼ ਦਿਖਾਏ ਗਏ।
ਪ੍ਰਧਾਨ ਐਕਟਰ ਬਾਡੀ ਸ਼੍ਰੀ ਸੋਨੂੰ ਰੱਲਾ ਨੇ ਦੱਸਿਆ ਕਿ ਸ਼੍ਰੀ ਰਾਮ ਜੀ ਦੇ ਰੋਲ ਵਿੱਚ ਡਾ. ਵਿਕਾਸ ਸ਼ਰਮਾ, ਮਾਤਾ ਸੀਤਾ ਦੇ ਰੋਲ ਵਿੱਚ ਜੁਨੇਦ, ਲਕਸ਼ਮਣ ਜੀ ਦੇ ਰੋਲ ਵਿੱਚ ਸੋਨੂੰ ਰੱਲਾ, ਰਾਜਾ ਜਨਕ ਦੇ ਰੋਲ ਵਿੱਚ ਮਨੋਜ਼ ਅਰੋੜਾ, ਮਨੀ, ਹੈਪੀ, ਸੰਜੇ, ਹਰਮਣ, ਅਭਿਸ਼ੇਕ, ਕਰਨ (ਸਖੀਆਂ), ਰਾਜੂ ਬਾਵਾ, ਵਾਈਸ ਪ੍ਰਧਾਨ ਸੁਰਿੰਦਰ ਨੰਗਲੀਆ, ਦਸ਼ਰਥ ਰਮੇਸ਼ ਬਚੀ, ਗਗਨਦੀਪ ਵਿੱਕੀ, ਨਰੇਸ਼ ਬਾਂਸਲ, ਅਨੀਸ਼ ਕੁਮਾਰ, ਮਨੋਜ ਮੋਨੂੰ, ਸਮਰ ਸ਼ਰਮਾ, ਸਾਹਿਲ, ਜੀਵਨ, ਸ਼ੰਟੀ ਅਰੋੜਾ, ਬੰਟੀ, ਬੱਬੂ, ਰਿੰਕੂ ਬਾਂਸ਼ਲ, ਵਿਸ਼ਾਲ ਸ਼ਰਮਾ ਵਿੱਕੀ, ਚੇਤਨ ਤੋਂ ਇਲਾਵਾ ਹੋਰ ਕਲਾਕਾਰਾਂ ਵੱਲੋਂ ਆਪਣੇ-ਆਪਣੇ ਰੋਲ ਬਾਖ਼ੂਬੀ ਨਿਭਾਏ ਗਏ।ਇਸ ਦੌਰਾਨ ਸੰਗੀਤ ਦੇਣ ਲਈ ਮੋਹਨ ਸੋਨੀ ਦੀ ਅਗਵਾਈ ਹੇਠ, ਜ਼ਸ਼ਨ ਢੋਲਕ ਵਾਦਕ, ਪਲੇਬੈਕ ਮਿਊਜ਼ਿਕ ਯੋਗੇਸ਼ ਕੁਮਾਰ ਅਤੇ ਗੋਰਵ ਬਜਾਜ ਵੱਲੋਂ ਵਧੀਆ ਭੁਮਿਕਾ ਨਿਭਾਈ ਗਈ।

ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੌਰਾਨ ਮੈਨੇਜਿੰਗ ਕਮੇਟੀ ਦੇ ਜਨਰਲ ਸਕੱਤਰ-ਕਮ-ਸਟੇਜ਼ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਵੱਲੋਂ ਮੰਚ ਸੰਚਾਲਨ ਬਹੁਤ ਹੀ ਬਾਖ਼ੁਬੀ ਢੰਗ ਨਾਲ ਕੀਤਾ ਗਿਆ ਅਤੇ ਦਰਸ਼ਕਾਂ ਨੂੰ ਸਟੇਜ਼ ਨਾਲ ਜੋੜੀ ਰੱਖਿਆ।ਇਸ ਮੌਕੇ ਵਿਨੋਦ ਪਠਾਨ, ਪ੍ਰਵੀਨ ਸ਼ਰਮਾ ਟੋਨੀ, ਕੇ.ਸੀ. ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੋੰਡਾ (ਸਾਰੇ ਡਾਇਰੈਕਟਰਜ਼), ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਪੰਡਿਤ ਪੁਨੀਤ ਸ਼ਰਮਾ ਗੋਗੀ, ਇੰਦਰਜੀਤ ਗਰਗ, ਦੀਪਕ ਦੀਪੂ, ਸੰਦੀਸ਼, ਗੋਰਾ ਸ਼ਰਮਾ, ਜਗਨਨਾਥ ਕੋਕਲਾ, ਅਸ਼ੋਕ ਟੀਟਾ, ਮਨਜੀਤ ਬੱਬੀ, ਕੇਵਲ ਅਜਨਬੀ, ਮਾਸਟਰ ਕ੍ਰਿਸ਼ਨ ਕੁਮਾਰ, ਆਰਯਨ ਸ਼ਰਮਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।























