*ਪੰਜਾਬ ਸਰਕਾਰ ਤੋਂ ਅੱਜ ਕੈਬਨਿਟ ਮੀਟਿੰਗ ਵਿੱਚ ਵਲੰਟਰਲੀ ਸੇਵਾਵਾਂ ਦੇਣ ਦੀ ਮਾਨਤਾ ਦੀ ਕੀਤੀ ਮੰਗ- ਧੰਨਾ ਮੱਲ ਗੋਇਲ*

0
197

ਮਾਨਸਾ 23 ਸਤੰਬਰ  (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾਈ ਆਗੂਆਂ ਵੱਲੋਂ ਹੜਾਂ ਅਤੇ ਹੋਈ ਬੇਤਹਾਸ਼ਾ ਬਾਰਸ਼ ਕਾਰਨ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਵੱਡੀ ਗਿਣਤੀ ਪਿੰਡਾਂ ਵਿੱਚ ਤਬਾਹੀ ਦਾ ਮੰਜ਼ਰ ਦੇਖ ਦਿਲ ਕੰਬ ਉਠਦਾ ਹੈ ਫਸਲਾਂ, ਰਹਾਇਸ਼ੀ ਅਤੇ ਕਾਰੋਬਾਰੀ ਇਲਾਕਿਆਂ , ਮਨੁੱਖੀ ਅਤੇ ਪਸ਼ੂਆਂ ਦੇ ਵੱਡੀ ਗਿਣਤੀ ਹੋਏ ਨੁਕਸਾਨ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ ਬੇਸ਼ੱਕ ਇਸ ਤ੍ਰਾਸਦੀ ਸਮੇਂ ਸਮਾਜਸੇਵੀਆਂ ਅਤੇ ਸੰਸਥਾਵਾਂ, ਗਾਇਕਾਂ ਅਤੇ ਦਾਨੀ ਸੱਜਣਾਂ ਵੱਲੋਂ ਆਪ ਮੁਹਾਰੇ ਦਿਲ ਖੋਲ੍ਹ ਕੇ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ ਪ੍ਰੰਤੂ ਸਮੱਸਿਆ ਬੇਹੱਦ ਗੰਭੀਰ ਹੋਣ ਕਾਰਨ ਹਾਲਾਤ ਸੁਖਾਵੇਂ ਹੋਣ ਲਈ ਸਮਾਂ ਲੱਗੇਗਾ ਪੰਜਾਬ ਦੇ ਨੌਜਵਾਨਾਂ ਵੱਲੋਂ ਇਸ ਤ੍ਰਾਸਦੀ ਦਾ ਸਾਹਮਣਾ ਕਰਨ ਵਿੱਚ ਨਿਭਾਏ ਗਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿੰਨਾਂ ਦਿਨ ਰਾਤ ਇੱਕ ਕਰਕੇ ਬੰਨਾਂ ਦੀ ਮਜ਼ਬੂਤੀ ਅਤੇ ਹਰ ਤਰਾਂ ਦੇ ਰਾਹਤ ਕਾਰਜਾਂ ਲਈ ਆਪਾ ਨਿਛਾਵਰ ਕੀਤਾ , ਸਰਕਾਰ ਵੱਲੋਂ ਵੀ ਆਪਣੀ ਕੋਸ਼ਿਸ਼ਾਂ ਜਾਰੀ ਹਨ ਪਰ ਇਹ ਸਮਾਂ ਨੁਕਤਾਚੀਨੀ ਦਾ ਨਹੀਂ ਸਗੋਂ ਰਲਮਿਲ ਸਹਿਣਸ਼ੀਲਤਾ ਨਾਲ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਉਪਰਾਲੇ ਕਰਨ ਅਤੇ ਬਣਦਾ ਯੋਗਦਾਨ ਪਾਉਣ ਦਾ ਹੈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਪਿਰਤ ਅਨੁਸਾਰ ਹਮੇਸ਼ਾ ਦੀ ਤਰ੍ਹਾਂ ਮਾਨਵ ਸੇਵਾ ਪਰਮੋ ਧਰਮ ਦੇ ਸਲੋਗਨ ਨੂੰ ਅਮਲੀ ਜਾਮਾ ਪਹਿਨਾਂਉਦੇ ਹੋਏ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਲਈ ਆਪਣੀ ਯਥਾਸ਼ਕਤੀ ਅਨੁਸਾਰ ਅਤੇ ਰਾਹਤ ਕਾਰਜਾਂ ਵਿੱਚ ਭਰਾਤਰੀ ਸੰਸਥਾਵਾਂ ਨਾਲ ਮਿਲ ਕੇ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਸੋ ਹਾਲਾਤ ਸੁਖਾਵੇਂ ਹੋਣ ਤੱਕ ਜ਼ਾਰੀ ਰੱਖੇ ਜਾਣਗੇ ਮਾਨਯੋਗ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਕਰੋਨਾ ਵਰਗੀ ਮਹਾਂਮਾਰੀ ਸਮੇਂ ਵੀ ਹੁਣ ਹੜਾਂ ਅਤੇ ਭਾਰੀ ਬਰਸਾਤ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਸਮੇਂ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਨਰਵਾਸ ਅਤੇ ਮੁੜ ਵਸੇਬੇ ਲਈ ਕੀਤੇ ਜਾਣ ਵਾਲੇ ਯਤਨਾਂ ਸਿਹਤ ਸੇਵਾਵਾਂ ਦੀਆਂ ਸੇਵਾਵਾਂ
ਲਈ ਦਸ ਲੱਖ ਦਾ ਬੀਮਾ ਕਰਨ ਦੇ ਕੀਤੇ ਐਲਾਨ ਦੀ ਸ਼ਲਾਘਾ ਕਰਦਿਆਂ ਰਜਿਸਟ੍ਰੇਸ਼ਨ ਅਤੇ ਮੈਡੀਕਲ ਕੈਂਪਾਂ ਵਿੱਚ ਵਲੰਟਰਲੀ ਸੇਵਾਵਾਂ ਨਿਭਾਉਣ ਲਈ ਮਾਨਤਾ / ਇਜਾਜ਼ਤ ਦੀ ਮੰਗ ਕਰਦੀ ਹੈ ਜ਼ਿਕਰਯੋਗ ਹੈ ਕਿ ਸੂਬੇ ਵਿੱਚ ਡੇੜ ਲੱਖ ਦੇ ਕਰੀਬ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਮੁਢਲੀਆਂ ਸਿਹਤ ਸੇਵਾਵਾਂ ਨਿਭਾ ਰਹੇ ਹਨ ਸੋ ਇਸ ਸੰਕਟ ਦੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਸੋ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਹੋ ਰਹੀ ਕੈਬਨਿਟ ਮੀਟਿੰਗ ਵਿੱਚ ਏਜੰਡੇ ਵਜੋਂ ਵਿਚਾਰ ਕੇ ਵਲੰਟਰਲੀ ਸੇਵਾਵਾਂ ਦੀ ਸੇਵਾ ਦੇਣ ਲਈ ਜ਼ਰੂਰ ਮੌਕਾ ਦਿੱਤਾ ਜਾਵੇ ਤਾਂ ਜ਼ੋ ਪ੍ਰਭਾਵਿਤ ਲੋਕਾਂ ਦੇ ਮੁੜਵਸੇਬੇ ਅਤੇ ਪੰਜਾਬ ਨੂੰ ਮੁੜ ਪੈਰਾਂ ਸਿਰ ਹੋਣ ਲਈ ਸਹਾਈ ਹੋ ਸਕੇ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਦੇ ਨਾ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸਕੱਤਰ ਡਾ.ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਡਾ.ਸੁਰਜੀਤ ਸਿੰਘ ਲੁਧਿਆਣਾ, ਕੈਸ਼ੀਅਰ ਡਾ. ਰਾਕੇਸ਼ ਮਹਿਤਾ, ਨਛੱਤਰ ਸਿੰਘ ਚੀਮਾ, ਅਰਜਿੰਦਰ ਸਿੰਘ ਕੋਹਾਲੀ, ਸੀ ਆਰ ਸ਼ੰਕਰ, ਅਵਤਾਰ ਸਿੰਘ , ਜਸਵਿੰਦਰ ਸਿੰਘ ਖੀਵਾ , ਜਸਵਿੰਦਰ ਸਿੰਘ ਭੋਗਲ,ਦਿਲਦਾਰ ਸਿੰਘ ਚਾਹਲ , ਗੁਰਦੀਪ ਸਿੰਘ ਘੁੱਦਾ,ਜਸਬੀਰ ਸਿੰਘ ਸਹਿਗਲ , ਚਮਕੌਰ ਸਿੰਘ, ਮੇਵਾ ਸਿੰਘ, ਸੱਤਪਾਲ ਰਿਸ਼ੀ, ਅਨੰਦ ਵਾਲੀਆ, ਰਣਜੀਤ ਸਿੰਘ ਸੋਹੀ, ਰਜਿੰਦਰ ਸਿੰਘ ਔਲਖ, ਪੰਕਜ ਅੱਗਰਵਾਲ, ਮਨਜੀਤ ਸਿੰਘ, ਬਲਵੀਰ ਸਿੰਘ ਨੇ ਕੀਤਾ

LEAVE A REPLY

Please enter your comment!
Please enter your name here