

ਮਾਨਸਾ 9 ਦਸੰਬਰ(ਸਾਰਾ ਯਹਾ )ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗੇਹਲੇ ਵੱਲੋਂ ਆਂਗਣਵਾੜੀ ਸੈਂਟਰ ਨੰ: 112 ਦੀ ਮੁਰੰਮਤ, ਰੰਗ ਰੋਗਨ, ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਨ ਅਤੇ ਬਾਥ ਰੂਮਜ਼ ਆਦਿ ਦਾ ਕੰਮ ਕਰਵਾਕੇ ਇਸਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਪਿੰਡ ਗੇਹਲੇ ਵਿਖੇ ਚੱਲ ਰਹੇ ਆਂਗਣਵਾੜੀ ਸੈਂਟਰ (ਨੰ:112) ਦੀ ਇਮਾਰਤ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ। ਇਸ ਸੈਂਟਰ ਵਿੱਚ ਮੁਰੰਮਤ ਅਤੇ ਰੰਗ ਰੋਗਨ ਦੀ ਅਤਿਅੰਤ ਲੋੜ ਸੀ। ਇਸਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ ਅਤੇ ਬਾਥ ਰੂਮਜ਼ ਅਧੂਰੀ ਹਾਲਤ ਵਿੱਚ ਪਏ ਸਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਇਸ ਸੈਂਟਰ ਦੀ ਯੋਗ ਮੁਰੰਮਤ ਕਰਵਾਕੇ ਰੰਗ ਰੋਗਨ ਕਰਵਾਇਆ ਗਿਆ ਹੈ। ਪੀਣ ਵਾਲੇ ਪਾਣੀ ਦਾ ਢੁੱਕਵਾਂ ਇੰਤਜ਼ਾਮ ਕਰਨ ਦੇ ਨਾਲ ਨਾਲ ਅਧੂਰੇ ਪਏ ਬਾਥਰੂਮਜ਼ ਦਾ ਕੰਮ ਕਰਵਾਕੇ ਇੰਨ੍ਹਾਂ ਨੂੰ ਵਰਤੋਂ ਯੋਗ ਬਣਾਇਆ ਗਿਆ ਹੈ। ਉਨ੍ਹਾਂ ਦੇ ਇਸ ਉÎੱਦਮ ਦੀ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਂਟਰ ਵਿੱਚ 50 ਸਜਾਵਟੀ ਬੂਟੇ ਲਾਕੇ ਜਿੱਥੇ ਇਸ ਦੀ ਦਿੱਖ ਵਧੀਆ ਬਣਾਈ ਗਈ ਹੈ ਉਥੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਲੱਬ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਕਲੱਬ ਦੇ ਸਮੂਹ ਅਹੁਦੇਦਾਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਜਿਹੇ ਕਾਰਜ ਕਰਦੇ ਰਹਿਣਗੇ।
ਇਸ ਮੌਕੇ ਪਰਮਿੰਦਰ ਕੌਰ ਆਂਗਣਵਾੜੀ ਵਰਕਰ ਅਤੇ ਨਸੀਬ ਕੌਰ ਹੈਲਪਰ ਨੇ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰੁਪਿੰਦਰ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਸੰਸਾਰ ਸਿੰਘ, ਮੱਖਣ ਸਿੰਘ, ਰਮਨਦੀਪ ਸਿੰਘ, ਤਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।























