ਪੰਜਾਬ ਮੁਲਾ੦ਮ ਸੰਘਰਸ. ਕਮੇਟੀ ਜਿਲ੍ਹਾ ਮਾਨਸਾ ਨੇ ਸਰਕਾਰ ਖਿਲਾਫ ਫਿਰ ਤੀਸਰੇ ਦਿਨ ਪਿੱਟ ਸਿਆਪਾ ਕੀਤਾ|

0
33

ਮਾਨਸਾ 9 ਦਸੰਬਰ(ਸਾਰਾ ਯਹਾ) ਪੰਜਾਬ ਮੁਲਾਜਮ ਸੰ.ਘਰਸ. ਕਮੇਟੀ ਵੱਲੋਂ ਜਿਲ੍ਹਾ ਖਜਾਨਾ ਦਫ.ਤਰ ਮਾਨਸਾ ਵਿੱਖੇ ਅੱਜ ਤੀਸਰੇ ਦਿਨ ਫਿਰ ਪਿੱਟ ਸਿਆਪਾ ਕਰਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ| ਆਗੂ ਮੱਖਣ ਸਿੰਘ ਉ-ੱਡਤ ਅਤੇ ਰਾਜ ਕੁਮਾਰ ਰੰਗਾ ਨੇ ਕਿਹਾ ਕਿ ਅੱਜ 9 ਤਾਰੀਕ ਹੋਣ ਦੇ  ਬਾਵਜੂਦ ਵੀ ਪੀ.ਡਬਲਯੂ.ਡੀ. ਦੇ ਸਾਰੇ ਵਿੰਗਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ| ਮੁਲਾਜ.ਮ ਵਰਗ ਦਾ ਗੁਜਾਰਾ ਸਿਰਫ ਤਨਖਾਹ ਤੇ ਹੀ ਨਿਰਭਰ ਹੁੰਦਾ ਹੈ| ਜਿਸ ਕਰਕੇ ਉਹਨਾਂ ਦੇ ਚੁੱਲੇ ਠੰਡੇ ਪੈ ਗਏ ਹਨ| ਕਿਉਂਕਿ ਦੁਕਾਨਦਾਰ ਵੀ ਸੌਦੇ ਪੱਤੇ ਤੋਂ ਜਵਾਬ ਦੇ ਰਹੇ ਹਨ|ਜਿਸ ਕਰਕੇ ਜੋਰਦਾਰ ਨਾਅਰਿਆਂ ਨਾਲ ਸਰਕਾਰ ਦੇ ਖਿਲਾਫ ਜੰਮ ਕੇ ਮੁਰਦਾਬਾਦ ਕੀਤੀ| ਆਗੂ ਬਿੱਕਰ ਸਿੰਘ ਮਾਖਾ, ਜਗਦੇਵ ਸਿੰਘ ਘੁਰਕਣੀ ਅਤੇ ਸਤਨਾਮ ਸਿੰਘ ਖਿਆਲਾ ਨੇ ਮੰਗ ਕੀਤੀ ਕਿ ਕੰਟਰੈਕਟਰ, ਦਿਹਾੜੀਦਾਰ ਅਤੇ ਵਰਕਚਾਰਜ ਵਰਕਰਾਂ ਤੇ ਇੰਪਲਾਈਜ ਵੈਲਫੇਅਰ ਐਕਟ 2016 ਵਿੱਚ ਬੇਲੋੜੇ ਅੜਿਕੇ ਬੰਦ ਕਰਦਿਆਂ ਸਮੁੱਚੇ ਤਿੰਨ ਸਾਲ ਦੀ ਸੇਵਾ ਵਾਲੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ ਅਤੇ ਆਉਟ^ਸੋਰਸਿੰਗ ਮੁਲਾਜਮਾਂ ਨੂੰ ਸਿੱਧਾ ਵਿਭਾਗ ਅਧੀਨ ਲਿਆਂਦਾ ਜਾਵੇ ਅਤੇ ਰੈਗੂਲਰ ਹੋਣ ਤੱਕ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ| ਮਿਤੀ 01.01.2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜਮਾਂ ਤੇ ਨਵੀਂ ਪੈਨਸ.ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ.ਨ ਸਕੀਮ ਲਾਗੂ ਕੀਤੀ ਜਾਵੇ| ਆਗੂ ਸਾਥੀ ਜਨਕ ਸਿੰਘ ਫਹਿਤਪੁਰ, ਹਰਦੇਵ ਸਿੰਘ ਖਿਆਲਾ, ਹਰਬੰਸ ਸਿਘੰ ਮੂਸਾ, ਜਰਨੈਲ ਸਿੰਘ ਬੁਰਜਹਰੀ ਅਤੇ ਰਾਮ ਸਿਘ ਆਈ.ਬੀ. ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਮੁਲਾਜਮਾਂ ਦੀ ਤਨਖਾਹ ਦੇ ਬੇਲੋੜੇ ਅੜਿਕੇ ਖੜੀ ਕਰ ਰਹੀ ਹੈ| ਅਗੂਆਂ ਨੇ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ.ਨ ਦੀ ਰੀਪੋਰਟ ਲਾਗੂ ਕੀਤੀ ਜਾਵੇ ਅਤੇ ਰੀਪੋਰਟ ਜਾਰੀ ਕਰਨ ਤੱਕ 15% ਅੰਤਿਮ ਰਲੀਫ ਹੋਰ ਦਿੱਤੀ ਜਾਵੇ| ਪੰਜਵੇਂ ਤਨਖਾਹ ਕਮਿਸ.ਨ ਦੀ ਸਿਫਾਰਸ ਲਾਗੂ ਕਰਦਿਆਂ 1.1.2016 ਤੱਕ 125% ਡੀ.ਏ. ਮੁਢਲੀ ਤਨਖਾਹ ਵਿੱਚ ਸ.ਾਮਿਲ ਕਰਕੇ Tਸ ਅਨੁਸਾਰ ਦੂਜੇ ਭੱਤਿਆਂਵਿੱਚ 50% ਵਾਧਾ ਕੀਤਾ ਜਾਵੇ| ਡੀ.ਏ.ਦੀਆਂ ਡਿਊ ਕਿਸ.ਤਾਂ ਨਕਦ ਰੂਪ ਵਿੱਚ ਦਿੱਤੀਆਂ ਜਾਂਣ ਅਤੇ ਡੀ.ਏ.ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ | ਵਿਕਾਸ ਟੈਕਸ ਦੇ ਨਾ ਹੇਠ ਸੂਬੇ ਦੇ ਮੁਲਾਜਮਾਂ ਤੇ ਲਾਇਆ ਸਲਾਨਾ 2400/^ ਰੂਪੈ ਜਜੀਆਂ ਟੈਕਸ ਕੱਟਣਾ ਬੰਦ ਕੀਤਾ ਜਾਵੇ| ਆਗੂ ਸਾਥੀ ਬਲਜੀਤ ਸਿੰਘ ਬਰਨਾਲਾ, ਜਸਮੇਲ ਸਿਘ ਅਤਲਾ,ਬਹਾਲ ਸਿੰਘ ਜੋਈਆ, ਹਰਦੇਵ ਸਿੰਘ ਖਿਆਲਾ ਅਤੇ ਹਰੀ ਸਿੰਘ ਸਹਾਰਨਾ ਨੇ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਬਕਾਇਆ ਸਬੰਧੀ ਖਜਾਨਿਆਂ ਤੇ ਲਾਈ ਜੁਬਾਨੀ ਰੋਕ ਨੂੰ ਖ.ਤਮ ਕੀਤਾ ਜਾਵੇ| ਖਾਲੀ ਆਸਾਮੀਆਂ ਨੂੰ ਖ.ਤਮ ਕਰਨ ਦੀ ਥਾਂ ਨਵੀਂ ਭਰਤੀ ਪੂਰੇ ਗ੍ਰੇਡਾਂ ਵਿੱਚ ਕੀਤੀ ਜਾਵੇ| 4^9^14 ਸਾਲਾ ਏ.ਸੀ.ਪੀ. ਮਿਤੀ 20.12. 2011 ਅਨੁਸਾਰ ਇੰਨ^ਬਿੰਨ ਲਾਗੂ ਕੀਤਾ ਜਾਵੇ| ਪੰਚਾਇਤੀ ਕਰਣ ਦੇ ਨਾਂ ਤੇ ਜਨਤਕ ਅਦਾਰਿਆਂ ਦਾ ਨਿਜੀਕਰਣ ਬੰਦ ਕੀਤਾ ਜਾਵੇ| ਜੇਕਰ ਤਨਖਾਹਾਂ ਰਲੀਜ ਨਾ ਕੀਤੀਆਂ ਤਾਂ ਕੱਲ ਮਿਤੀ 10 ਦਸੰਬਰ 2019 ਨੂੰ ਅਰਥੀ ਸਾੜ ਮੁਜਾਹਰਾ ਕੀਤਾ ਜਾਵੇਗਾ| ਇਸ ਧਰਨੇ ਨੰ ਹੋਰਨਾਂ ਤੋਂ ਇਲਾਵਾ ਬਾਬੂ ਸਿੰਘ ਫਤਹਿਪੁਰ, ਹਰਬੰਸ ਸਿੰਘ ਫਰਵਾਹੀ, ਬਲਜੀਤ ਸਿਘ ਤਾਮਕੋਟ, ਰਾਮਕੇਸ. ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ|

LEAVE A REPLY

Please enter your comment!
Please enter your name here